ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

Thursday, Dec 23, 2021 - 08:06 PM (IST)

ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

ਨਵੀਂ ਦਿੱਲੀ- ਇੰਗਲੈਂਡ ਨੇ ਵੈਸਟਇੰਡੀਜ਼ ਦੇ ਵਿਰੁੱਧ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਸੀਰੀਜ਼ 22 ਜਨਵਰੀ 2022 ਤੋਂ ਸ਼ੁਰੂ ਹੋਵੇਗੀ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪਾਲ ਕਾਲਿੰਗਵੁੱਡ ਇਸ ਸੀਰੀਜ਼ ਦੇ ਲਈ ਇੰਗਲੈਂਡ ਵਲੋਂ ਮੁੱਖ ਕੋਚ ਦੇ ਰੂਪ ਵਿਚ ਕੰਮ ਕਰਨਗੇ, ਜਿਸ ਵਿਚ ਮਾਰਕਸ ਟ੍ਰੇਸਕੋਥਿਕ ਸਹਾਇਕ ਕੋਚ ਦੇ ਰੂਪ ਵਿਚ ਕੰਮ ਕਰਨਗੇ। ਟੀਮ ਦੀ ਅਗਵਾਈ ਇਯੋਨ ਮੋਰਗਨ ਕਰਨਗੇ। ਪਾਲ ਕਾਲਿੰਗਵੁੱਡ ਨੇ ਕਿਹਾ ਕਿ ਆਸਟਰੇਲੀਆ ਵਿਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਅਸੀਂ ਕੁਝ ਗੰਭੀਰ ਬੱਲੇਬਾਜ਼ੀ ਸ਼ਕਤੀ ਤੇ ਸੰਤੁਲਿਤ ਹਮਲਾਵਰ ਦੇ ਨਾਲ ਇਕ ਮਜ਼ਬੂਤ ਟੀਮ ਦੀ ਚੋਣ ਕੀਤੀ ਹੈ। ਵਿਸ਼ਵ ਕੱਪ ਵਿਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਏਸ਼ੇਜ਼ ਟੀਮ ਵਿਚ ਸ਼ਾਮਲ ਖਿਡਾਰੀਆਂ ਦੀ ਗੈਰਮੌਜੂਦਗੀ 'ਚ ਟੀਮ ਦੇ ਲਈ ਮੌਕੇ ਵਧਣਗੇ।

ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

PunjabKesari


ਕਾਲਿੰਗਵੁੱਡ ਨੇ ਅੱਗੇ ਕਿਹਾ ਕਿ ਉਸਦੇ ਕੋਲ ਵੈਸਟਇੰਡੀਜ਼ ਦਾ ਦੌਰੇ ਦੀਆਂ ਯਾਦਾਂ ਹਨ ਕਿਉਂਕਿ ਇੰਗਲੈਂਡ ਨੇ ਸਾਲ 2009 ਵਿਚ ਬਾਰਾਬਾਡੋਸ 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਵੁੱਡ ਨੇ ਆਖਰ ਵਿਚ ਕਿਹਾ ਕਿ ਵੈਸਟਇੰਡੀਜ਼ ਦੀ ਟੀਮ ਦੋਵਾਂ ਪੱਖਾਂ ਦੇ ਵਿਚ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਇੰਗਲੈਂਡ ਕ੍ਰਿਕਟ ਟੀਮ ਦਾ ਟੈਸਟ ਕਰੇਗੀ।

PunjabKesari


ਵੈਸਟਇੰਡੀਜ਼ ਦੇ ਵਿਰੁੱਧ ਇੰਗਲੈਂਡ ਦੀ ਟੀ-20 ਅੰਤਰਰਾਸ਼ਟਰੀ ਟੀਮ
ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਟਾਮ ਬੈਂਟਨ, ਸੈਮ ਬਿਲਿੰਗਸ (ਕੈਂਟ), ਲਿਯਾਮ ਡਾਸਨ, ਜਾਰਜ ਗਾਰਟਨ, ਕ੍ਰਿਸ ਜੌਰਡਨ, ਲਿਆਮ ਲਿਵਿੰਗਸਟੋਨ, ਸਾਕਿਬ ਮਹਿਮੂਦ, ਟਾਈਮਲ ਮਿਲਜ਼, ਡੇਵਿਡ ਪੇਨੇ, ਆਦਿਲ ਰਸ਼ੀਦ, ਜੇਸਨ ਰਾਏ, ਫਿਲ ਸਾਲਟ (ਲੰਕਾਸ਼ਾਇਰ), ਰੀਸ ਟੋਪਲੇ , ਜੇਮਸ ਵਿਨਸ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News