ਭਾਰਤ ਖ਼ਿਲਾਫ਼ ਸਫ਼ੈਦ ਗੇਂਦ ਦੀ ਸੀਰੀਜ਼ ਤੋਂ ਬਾਹਰ ਹੋਏ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ

06/24/2022 6:31:00 PM

ਸਪੋਰਟਸ ਡੈਸਕ- ਇੰਗਲੈਂਡ ਦ ਸਪਿਨਰ ਆਦਿਲ ਰਾਸ਼ਿਦ ਭਾਰਤ ਦੇ ਖ਼ਿਲਾਫ਼ ਸਫ਼ੈਦ ਗੇਂਦ ਦੀ ਸੀਰੀਜ਼ 'ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਹਜ ਯਾਤਰਾ ਲਈ ਮੱਕਾ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇੰਗਲੈਂਡ ਇਕ ਜੁਲਾਈ ਤੋਂ ਟੈਸਟ ਮੈਚ ਦੇ ਨਾਲ ਸ਼ੁਰੂ ਹੋਣ ਵਾਲੀ ਇਕ ਮਲਟੀ ਫਾਰਮੈਟ ਸੀਰੀਜ਼ 'ਚ ਭਾਰਤ ਦੇ ਖ਼ਿਲਾਫ਼ ਖੇਡੇਗਾ। ਇਸ ਤੋਂ ਬਅਦ 7 ਤੇ 17 ਜੁਲਾਈ ਤਕ ਸੀਮਿਤ ਓਵਰਾਂ ਦੇ ਮੈਚ ਖੇਡੇ ਜਾਣਗੇ। ਰਾਸ਼ਿਦ ਯਾਰਕਸ਼ਾਇਰ ਦੇ ਟੀ-20 ਬਲਾਸਟ ਮੁਹਿੰਮ ਦੇ ਬਾਅਦ ਦੇ ਪੜਾਅ 'ਚ ਵੀ ਨਹੀਂ ਖੇਡ ਸਕਣਗੇ ਤੇ ਈ. ਸੀ. ਬੀ. ਤੇ ਯਾਰਕਸ਼ਾਇਰ ਵਲੋਂ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਬੁਮਰਾਹ ਦੀ ਗੇਂਦ ਨੇ ਰੋਹਿਤ ਸ਼ਰਮਾ ਨੂੰ ਕੀਤਾ ਬੇਹਾਲ, ਦੇਖੋ ਵਾਇਰਲ ਵੀਡੀਓ

ਇਕ ਰਿਪੋਰਟ 'ਚ ਰਾਸ਼ਿਦ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮੈਂ ਇਸ ਨੂੰ ਥੋੜ੍ਹੀ ਦੇਰ ਲਈ ਕਰਨਾ ਚਾਹੁੰਦਾ ਸੀ, ਪਰ ਮੈਂ ਇਸ ਨੂੰ ਸਮੇਂ ਦੇ ਨਾਲ ਬਹੁਤ ਮੁਸ਼ਕਲ ਪਾਇਆ। ਇਸ ਸਾਲ ਮੈਨੂੰ ਲੱਗਾ ਕਿ ਇਹ ਕੁਝ ਅਜਿਹਾ ਹੈ ਜੋ ਮੈਨੂੰ ਕਰਨਾ ਸੀ ਤੇ ਕੁਝ ਅਜਿਹਾ ਜੋ ਮੈਂ ਕਰਨਾ ਚਾਹੁੰਦਾ ਸੀ, ਮੈਂ ਇਸ ਬਾਰੇ ਈ. ਸੀ. ਬੀ. ਤੇ ਯਾਰਕਸ਼ਾਇਰ ਨਾਲ ਗੱਲ ਕੀਤੀ ਤੇ ਉਹ ਬਹੁਤ ਸਮਝਦਾਰ ਤੇ ਉਤਸ਼ਾਹਜਨਕ ਸਨ, ਜਿਵੇਂ, 'ਹਾਂ, ਤੁਸੀਂ ਉਹੀ ਕਰਦੇ ਹੋ ਜੋ ਤੁਹਾਨੂੰ ਕਰਨ ਨੂੰ ਮਿਲਿਆ ਹੈ ਤੇ ਫਿਰ ਤੁਸੀਂ ਵਾਪਸ ਆਓ।' ਮੈਂ ਤੇ ਮਿਸਿਜ਼ (ਪਤਨੀ) ਜਾ ਰਹੇ ਹਾਂ ਤੇ ਮੈਂ ਕੁਝ ਹਫ਼ਤੇ ਲਈ ਉੱਥੇ ਰਹਾਂਗੇ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ : ਤੈਰਦੇ ਹੋਏ ਪੂਲ 'ਚ ਬੇਹੋਸ਼ ਹੋਈ ਅਮਰੀਕੀ ਤੈਰਾਕ, ਕੋਚ ਨੇ ਛਾਲ ਮਾਰ ਕੇ ਇੰਝ ਬਚਾਈ ਜਾਨ

ਰਾਸ਼ਿਦ ਨੇ ਕਿਹਾ, ਇਹ ਇਕ ਵੱਡਾ ਪਲ ਹੈ, ਹਰੇਕ ਧਰਮ ਦੀ ਆਪਣੀ ਅਲਗ ਚੀਜ਼ ਹੁੰਦੀ ਹੈ ਪਰ ਇਸਲਾਮ ਦੇ ਲਈ ਤੇ ਇਕ ਮੁਸਲਮਾਨ ਹੋਣ ਦੇ ਨਾਅਤੇ ਇਹ ਸਭ ਤੋਂ ਵੱਡੀਆਂ ਚੀਜ਼ਾਂ 'ਚੋਂ ਇਕ ਹੈ। ਇਹ ਮੇਰੇ ਵਿਸ਼ਵਾਸ ਤੇ ਮੇਰੇ ਲਈ ਇਕ ਵੱਡੀ ਗੱਲ ਹੈ। ਮੈਨੂੰ ਪਤਾ ਸੀ ਕਿ ਮੈਨੂੰ ਇਸ ਨੂੰ ਉਦੋਂ ਤਕ ਕਰਨ ਦੀ ਜ਼ਰੂਰਤ ਹੈ ਜਦੋਂ ਤਕ ਮੈਂ ਜਵਾਨ ਤੇ ਮਜ਼ਬੂਤ ਤੇ ਸਿਹਤਮੰਦ ਹਾਂ। ਇਹ ਅਜਿਹਾ ਕੁਝ ਹੈ ਜੋ ਮੈਂ ਅਸਲ 'ਚ ਆਪਣੇ ਲਈ ਵਚਨਬੱਧ ਕੀਤਾ ਹੈ ਕਿ ਮੈਂ ਕਰਾਂਗਾ। ਲੈੱਗ ਸਪਿਨਰ ਸ਼ਨੀਵਾਰ ਨੂੰ ਮੱਧ-ਪੂਰਬ ਲਈ ਉਡਾਣ ਭਰੇਗਾ ਤੇ ਦੱਖਣੀ ਅਫਰੀਕਾ ਦੇ ਖ਼ਿਲਫ਼ ਇੰਗਲੈਂਡ ਦੀ ਸਫ਼ੈਦ ਗੇਂਦ ਦੀ ਸੀਰੀਜ਼ ਤੋਂ ਪਹਿਲਾਂ ਉਸ ਦੇ ਜੁਲਾਈ ਦੇ ਮੱਧ 'ਚ ਪਰਤਨ ਦੀ ਉਮੀਦ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News