ਦੱ. ਅਫਰੀਕਾ ਵਿਰੁੱਧ ਵਿਸ਼ਵ ਰਿਕਾਰਡ ਬਣਾਉਣ ਤੋਂ ਖੁੰਝੇ ਇੰਗਲੈਂਡ ਕਪਤਾਨ ਜੋ ਰੂਟ

12/28/2019 2:40:30 AM

ਨਵੀਂ ਦਿੱਲੀ— ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਸੈਂਚੁਰੀਅਨ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਵਿਰੁੱਧ ਖੇਡੇ ਜਾ ਰਹੇ ਟੈਸਟ 'ਚ ਆਪਣਾ ਇਕ ਵਿਸ਼ਵ ਰਿਕਾਰਡ ਅੱਗੇ ਨਹੀਂ ਵਧਾ ਸਕੇ। ਦਰਅਸਲ ਜੋ ਰੂਟ ਦੱਖਣੀ ਅਫਰੀਕਾ ਵਿਰੁੱਧ ਪਿਛਲੇ ਟੈਸਟ 'ਚ ਲਗਾਤਾਰ 50+ ਸਕੋਰ ਬਣਾ ਰਹੇ ਸਨ ਪਰ ਸੈਂਚੁਰੀਅਨ ਟੈਸਟ 'ਚ ਉਸਦਾ ਇਹ ਕ੍ਰਮ ਟੁੱਟ ਗਿਆ। ਵਿਸ਼ਵ ਕ੍ਰਿਕਟ 'ਚ ਸ਼ਾਇਦ : ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਕ੍ਰਿਕਟਰ ਨੇ ਕਿਸੇ ਦੇਸ਼ ਵਿਰੁੱਧ ਲਗਾਤਾਰ 7 ਟੈਸਟ 'ਚ 50+ ਸਕੋਰ ਬਣਾਏ ਹੋਣ।
ਜੋ ਰੂਟ ਬਨਾਮ ਦੱਖਣੀ ਅਫਰੀਕਾ (ਟੈਸਟ)
24 ਤੇ 73
50 ਤੇ 29
110 ਤੇ 4
76 ਤੇ 20
190 ਤੇ 5
29 ਤੇ 50
52 ਤੇ 49
29 (ਸੈਂਚੁਰੀਅਨ ਟੈਸਟ ਪਹਿਲੀ ਪਾਰੀ)
ਜ਼ਿਕਰਯੋਗ ਹੈ ਕਿ ਤੇਜ਼ ਗੇਂਦਬਾਜ਼ਾਂ ਵਰਨੇਨ ਫਿਲੇਂਡਰ (16 ਦੌੜਾਂ 'ਤੇ 4 ਵਿਕਟਾਂ) ਤੇ ਕੈਗਿਸੋ ਰਬਾਡਾ (68 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ 181 ਦੌੜਾਂ 'ਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ 'ਤੇ 72 ਦੌੜਾਂ ਬਣਾ ਲਈਆਂ ਹਨ ਤੇ 175 ਦੌੜਾਂ ਦੀ ਬੜ੍ਹਤ ਹਾਸਲ ਹੋ ਗਈ ਹੈ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ ਤੇ ਇਸ ਤਰ੍ਹਾਂ ਉਸ ਨੂੰ 103 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਹੋ ਗਈ ਸੀ। ਦੱਖਣੀ ਅਫਰੀਕਾ ਨੇ ਪਹਿਲੇ ਦਿਨ 9 ਵਿਕਟਾਂ 'ਤੇ 277 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ। ਇੰਗਲੈਂਡ ਵਲੋਂ ਸਟੂਅਰਟ ਬ੍ਰਾਡ ਤੇ ਸੈਮ ਕਿਊਰਾਨ ਨੇ 4-4 ਵਿਕਟਾਂ ਹਾਸਲ ਕੀਤੀਆਂ।


Gurdeep Singh

Content Editor

Related News