ਇੰਗਲੈਂਡ ਦਾ ਵਨ-ਡੇ ਫਾਰਮੈਟ ''ਚ ਮੁੜ ਧਮਾਕਾ, ਬਣਾਈਆਂ 498 ਦੌੜਾਂ, ਸਾਲਟ, ਮਲਾਨ, ਬਟਲਰ ਦੇ ਸੈਂਕੜੇ

06/17/2022 7:20:39 PM

ਸਪੋਰਟਸ ਡੈਸਕ- ਇੰਗਲੈਂਡ ਨੇ ਐਮਸਟੇਲਵੀਨ ਦੀ ਵੀ. ਆਰ. ਏ. ਕ੍ਰਿਕਟ ਗਰਾਊਂਡ 'ਚ ਇਕ ਵਾਰ ਮੁੜ ਚੌਕਿਆਂ-ਛੱਕਿਆਂ ਦੀ ਬਰਸਾਤ ਕਰਦੇ ਹੋਏ ਵੱਡਾ ਸਕੋਰ ਬਣਾ ਦਿੱਤਾ ਹੈ। ਨੀਦਰਲੈਂਡ ਦੇ ਖ਼ਿਲਾਫ਼ ਖੇਡੇ ਗਏ ਇਸ ਵਨ-ਡੇ ਮੁਕਾਬਲੇ 'ਚ ਇੰਗਲੈਂਡ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 498 ਦੌੜਾਂ ਬਣਾ ਦਿੱਤੀਆਂ। ਇੰਗਲੈਂਡ ਨੇ ਇਸ ਤੋਂ ਪਹਿਲਾ ਵਨ-ਡੇ ਫਾਰਮੈਟ 'ਚ ਆਸਟਰੇਲੀਆ ਦੇ ਖ਼ਿਲਾਫ 481 ਦੌੜਾਂ ਬਣਾਈਆਂ ਸਨ। ਇਸ ਰੌਚਕ ਮੁਕਾਬਲੇ 'ਚ 41 ਚੌਕੇ ਤੇ 21 ਛੱਕੇ ਲੱਗੇ ਸਨ। ਹੁਣ ਇੰਗਲੈਂਡ ਨੇ ਇਕ ਵਾਰ ਮੁੜ 498 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਦੇ ਨਾਂ ਹੀ ਹੁਣ ਵਨ-ਡੇ ਫਾਰਮੈਟ 'ਚ ਤਿੰਨ ਵਾਰ 440 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ।

ਇਹ ਵੀ ਪੜ੍ਹੋ : ਰੌਬਿਨ ਉਥੱਪਾ ਨੂੰ ਕਾਲਜ ਪੜ੍ਹਦਿਆਂ ਆਪਣੀ ਸੀਨੀਅਰ ਨਾਲ ਹੋਇਆ ਸੀ ਪਿਆਰ, ਇੰਝ ਸਿਰੇ ਚੜ੍ਹੀ ਸੀ ਪ੍ਰੇਮ ਕਹਾਣੀ

ਵਨ-ਡੇ ਫਾਰਮੈਟ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਸਕੋਰ
498/4 ਇੰਗਲੈਂਡ ਬਨਾਮ ਨੀਦਰਲੈਂਡ, 2022
481/6 ਇੰਗਲੈਂਡ ਬਨਾਮ ਆਸਟਰੇਲੀਆ, 2018
444/3 ਇੰਗਲੈਂਡ ਬਨਾਮ ਪਾਕਿਸਤਾਨ, 2016

ਫਿਲਹਾਲ, ਇੰਗਲੈਂਡ ਦੀ ਟੀਮ ਵਲੋਂ ਸਿਰਫ਼ ਜੇਸਨ ਰਾਏ (1) ਤੇ ਕਪਤਾਨ ਇਓਨ ਮੋਰਗਨ (0) ਹੀ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ। ਨਹੀਂ ਤਾਂ ਓਪਰਨ ਫਿਲਿਪ ਸਾਲਟ ਨੇ ਸਭ ਤੋਂ ਪਹਿਲਾਂ 93 ਗੇਂਦਾਂ 'ਚ 14 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ। ਉਨ੍ਹਾਂ ਨੇ ਡੇਵਿਡ ਮਲਾਨ ਦੇ ਨਾਲ ਮਿਲ ਕੇ 222 ਦੌੜਂ ਦੀ ਪਾਰਟਨਰਸ਼ਿਪ ਕੀਤੀ। ਮਲਾਨ ਵੀ ਆਪਣਾ ਸੈਂਕੜਾ ਪੂਰਾ ਕਰਨ 'ਚ ਸਫਲ ਰਹੇ। ਸੀਲਰ ਦੀ ਗੇਂਦ 'ਤੇ ਲੇਡੇ ਦੀ ਕੈਚ ਫੜ੍ਹਾਉਣ ਤੋਂ ਪਹਿਲਾਂ ਉਨ੍ਹਾਂ ਨੇ 109 ਗੇਂਦਾਂ 'ਚ 9 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 125 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : IND vs SA : ਵੱਡਾ ਰਿਕਾਰਡ ਬਣਾਉਣ ਉਤਰਗੇ ਭੁਵਨੇਸ਼ਵਰ ਕੁਮਾਰ, ਸਿਰਫ਼ ਇਕ ਵਿਕਟ ਤੋਂ ਹਨ ਦੂਰ

ਇੰਗਲੈਂਡ ਦੀ ਪਾਰੀ ਦਾ ਆਕਰਸ਼ਣ ਇਕ ਵਾਰ ਮੁੜ ਜੋਸ ਬਟਲਰ ਰਹੇ। ਉਨ੍ਹਾਂ ਨੇ 63 ਗੇਂਦਾਂ 'ਚ 7 ਚੌਕੇ ਤੇ 14 ਛੱਕਿਆਂ ਦੀ ਮਦਦ ਨਾਲ 162 ਦੌੜਾਂ ਬਣਾਈਆਂ। ਜਦਕਿ ਲੀਆਮ ਲਿਵਿੰਗਸਟੋਨ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ। ਲਿਵਿੰਗਸਟੋਨ ਨੇ ਨੀਦਰਲੈਂਡ ਦੇ ਕਮਜ਼ੋਰ ਗੇਂਦਬਾਜ਼ੀ ਹਮਲੇ ਦਾ ਖ਼ੂਬ ਫ਼ਾਇਦਾ ਚੁੱਕਿਆ ਤੇ 16 ਗੇਂਦਾਂ 'ਤੇ ਅਰਧ ਸੈਂਕੜਾ ਜੜਿਆ । ਨੀਦਰਲੈਂਡ ਦੇ ਫੀਲਡਰ ਇਸ ਦੌਰਾਨ ਦੌੜਾਂ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ । ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News