ਇੰਗਲੈਂਡ ਦੇ ਇਸ ਧਮਾਕੇਦਾਰ ਖਿਡਾਰੀ ਨੇ ਲਿਆ ਸੰਨਿਆਸ

Saturday, Mar 17, 2018 - 10:32 PM (IST)

ਇੰਗਲੈਂਡ ਦੇ ਇਸ ਧਮਾਕੇਦਾਰ ਖਿਡਾਰੀ ਨੇ ਲਿਆ ਸੰਨਿਆਸ

ਨਵੀਂ ਦਿੱਲੀ—ਇੰਗਲੈਂਡ ਦੇ ਦਿਗੱਜ ਖਿਡਾਰੀ ਕੇਵਿਨ ਪੀਟਰਸਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਇਸ ਦਾ ਐਲਾਨ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਕੀਤਾ। ਫੈਨਜ਼ ਵਿਚਾਲੇ ਕੇ.ਪੀ. ਨਾਮ ਤੋਂ ਮਸ਼ਹੂਰ ਇਸ ਖਿਡਾਰੀ ਨੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) 'ਚ ਕਵੇਟਾ ਲਈ ਖੇਡਣ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਿਹਾ। ਕ੍ਰਿਕਟ ਇੰਗਲੈਂਡ ਨੇ ਟਵੀਟ ਕਰ ਕ੍ਰਿਕਟ 'ਚ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਖਰੀ ਟੈਸਟ 2014 'ਚ ਆਸਟਰੇਲੀਆ ਖਿਲਾਫ ਖੇਡਿਆ ਸੀ। ਉਸ ਤੋਂ ਬਾਅਦ ਟੀਮ 'ਚ ਆਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਉਹ ਕਈ ਵਿਵਾਦਾਂ 'ਚ ਵੀ ਰਹੇ।
ਇੰਗਲੈਂਡ ਲਈ 104 ਟੈਸਟ ਖੇਡਣ ਵਾਲੇ ਇਸ ਦਿੱਗਜ ਖਿਡਾਰੀ ਨੇ ਇੰਸਟਾਗ੍ਰਾਮ 'ਤੇ ਰਿਟਾਇਰਮੈਂਟ ਦਾ ਐਲਾਨ ਕਰਦੇ ਹੋਏ ਲਿਖਿਆ ਕਿ ਕਿਸੇ ਨੇ ਹਾਲੇ ਟਵੀਟ ਕਰ ਮੈਨੂੰ ਜਾਣਕਾਰੀ ਦਿੱਤੀ ਕਿ ਮੈਂ ਪ੍ਰੋਫੇਸ਼ਨਲ ਕਰੀਅਰ 'ਚ 152 ਅਰਧ ਸੈਂਕੜੇ ਅਤੇ 68 ਸੈਂਕੜਿਆਂ ਦੀ ਮਦਦ ਨਾਲ 30,000 ਦੌੜਾਂ ਪੂਰੀਆਂ ਕਰ ਲਈਆਂ ਹਨ। 4 ਏਸ਼ੇਜ ਜਿੱਤ ਦਾ ਹਿੱਸਾ ਰਿਹਾ। ਟੀ-20 ਵਿਸ਼ਵ ਕੱਪ ਜਿੱਤਿਆ। ਭਾਰਤ ਨੂੰ ਉਸ ਦੇ ਮੈਦਾਨ 'ਤੇ ਹਰਾਇਆ। ਬੰਗਲਾਦੇਸ਼ ਤੋਂ ਇਲਾਵਾ ਸਾਰੇ ਪ੍ਰਮੁੱਖ ਟੈਸਟ ਦੇਸ਼ਾਂ ਖਿਲਾਫ ਘਰ ਅਤੇ ਵਿਦੇਸ਼ 'ਚ 100 ਤੋਂ ਵੱਧ ਟੈਸਟ ਖੇਡੇ। ਇਹ ਸਾਰੇ ਮੇਰੇ ਪਰਿਵਾਰ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਹਰ ਹਾਲ 'ਚ ਪੂਰੀ ਤਰ੍ਹਾਂ ਮੇਰਾ ਸਹਿਯੋਗ ਦਿੱਤਾ। ਮੈਨੂੰ ਸਾਰਿਆਂ 'ਤੇ ਮਾਣ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ। ਮੈਨੂੰ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨਾ ਵਧੀਆ ਲੱਗਿਆ ਸੀ। ਕ੍ਰਿਕਟ, ਮੈਨੂੰ ਇਸ ਖੇਡ ਨਾਲ ਪਿਆਰ ਹੈ।

 

 

A post shared by Kevin Pietersen (@kp24) on

ਧਮਾਕੇਦਾਰ ਬੱਲੇਬਾਜ਼ੀ 'ਚ ਮਾਹਰ ਇਸ ਬੱਲੇਬਾਜ਼ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 104 ਟੈਸਟ ਮੈਚ ਖੇਡ ਕੇ 8181 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਨੇ 23 ਸੈਂਕੜੇ ਬਣਾਏ। ਇਸ ਤੋਂ ਇਲਾਵਾ 136 ਵਨਡੇ 'ਚ ਉਨ੍ਹਾਂ ਨੇ 4440 ਦੌੜਾਂ ਬਣਾਈਆਂ। 37 ਟੀ-20 ਖੇਡ ਕੇ ਉਨ੍ਹਾਂ ਨੇ 1176 ਦੌੜਾਂ ਬਣਾਈਆਂ। ਆਈ.ਪੀ.ਐੱਲ. ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 36 ਮੁਕਾਬਲਿਆਂ 'ਚ 37.07 ਦੀ ਔਸਤ ਨਾਲ 1001 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਬੈਸਟ ਸਕੋਰ ਨਾਟ ਆਊਟ 103 ਦੌੜਾਂ ਰਿਹਾ। ਉਨ੍ਹਾਂ ਦੇ ਨਾਮ 1 ਸੈਂਕੜਾ ਅਤੇ 4 ਅਰਧ ਸੈਂਕੜੇ ਦਰਜ ਹਨ।


Related News