ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਇਮਲ ਮਿਲਸ ਸੱਟ ਦੀ ਵਜ੍ਹਾ ਨਾਲ ਵਿਸ਼ਵ ਕੱਪ ਤੋਂ ਬਾਹਰ

Friday, Nov 05, 2021 - 04:14 PM (IST)

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਇਮਲ ਮਿਲਸ ਸੱਟ ਦੀ ਵਜ੍ਹਾ ਨਾਲ ਵਿਸ਼ਵ ਕੱਪ ਤੋਂ ਬਾਹਰ

ਦੁਬਈ- ਟੀ-20 ਵਿਸ਼ਵ ਕੱਪ 2021 ਦੇ ਬਾਕੀ ਬਚੇ ਹੋਏ ਮੁਕਾਬਲਿਆਂ ਤੋਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਇਮਲ ਮਿਲਸ ਬਾਹਰ ਹੋ ਗਏ ਹਨ। ਮਿਲਸ ਨੂੰ ਸੋਮਵਾਰ ਨੂੰ ਸ਼ਾਰਜਾਹ 'ਚ ਸੁਪਰ-12 ਦੇ ਮੁਕਾਬਲੇ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਮੈਚ ਦੇ ਦੌਰਾਨ ਸੱਜੇ ਪੱਟ 'ਚ ਖਿੱਚਾਅ ਹੋ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਪ੍ਰਤੀਯੋਗਿਤਾ ਤੋਂ ਬਾਹਰ ਹੋਣਾ ਪੈ ਰਿਹਾ ਹੈ। 

ਮੰਗਲਵਾਰ ਨੂੰ ਹੋਏ ਸਕੈਨ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਸੱਟ ਗੰਭੀਰ ਹੈ ਜਿਸ ਵਜ੍ਹਾ ਨਾਲ ਚਾਰ ਸਾਲ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਮਿਲਸ ਦਾ ਸਫਰ ਅਣਚਾਹੇ ਅੰਦਾਜ਼ 'ਚ ਇਸ ਵਿਸ਼ਵ ਕੱਪ 'ਚੋਂ ਮੁੱਕ ਗਿਆ। ਉਨ੍ਹਾਂ ਦੀ ਜਗ੍ਹਾ ਹੁਣ ਟੀਮ 'ਚ ਰੀਸ ਟਾਪਲੀ ਨੂੰ ਸ਼ਾਮਲ ਕੀਤਾ ਗਿਆ ਹੈ। ਟਾਪਲੀ ਇੰਗਲਿਸ਼ ਦਲ ਦੇ ਨਾਲ ਫ਼ਿਲਹਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਹਨ, ਕਿਉਂਕਿ ਉਹ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਟੀਮ ਦੇ ਨਾਲ ਸਨ ਪਰ ਹੁਣ ਟਾਪਲੀ ਮੁੱਖ ਦਲ ਦਾ ਹਿੱਸਾ ਹਨ। 


author

Tarsem Singh

Content Editor

Related News