ਮਾਰਕ ਵੁਡ ਸੱਟ ਕਾਰਨ ਪਾਕਿਸਤਾਨ ਤੇ ਨਿਊਜ਼ੀਲੈਂਡ ਲੜੀ ’ਚੋਂ ਬਾਹਰ

Saturday, Sep 07, 2024 - 06:04 PM (IST)

ਮਾਰਕ ਵੁਡ ਸੱਟ ਕਾਰਨ ਪਾਕਿਸਤਾਨ ਤੇ ਨਿਊਜ਼ੀਲੈਂਡ ਲੜੀ ’ਚੋਂ ਬਾਹਰ

ਲੰਡਨ : ਇੰਗਲੈਂਡ ਦਾ ਤੇਜ਼ ਗੇਂਦਬਾਜ਼ ਮਾਰਕ ਵੁਡ ਸੱਜੀ ਕੂਹਣੀ ਦੀ ਸੱਟ ਕਾਰਨ ਇਸ ਸਾਲ ਹੋਣ ਵਾਲੇ ਬਾਕੀ ਮੈਚਾਂ ਵਿਚ ਨਹੀਂ ਖੇਡ ਸਕੇਗਾ। ਇਸ ਤਰ੍ਹਾਂ ਨਾਲ ਉਹ ਅਕਤੂਬਰ ਵਿਚ ਪਾਕਿਸਤਾਨ ਤੇ ਦਸੰਬਰ ਵਿਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਟੈਸਟ ਲੜੀ ਵਿਚੋਂ ਬਾਹਰ ਹੋ ਗਿਆ ਹੈ। ਇੰਗਲੈਂਡ ਦੇ ਸਭ ਤੋਂ ਤੇਜ਼ ਗੇਂਦਬਾਜ਼ ਵੁਡ ਨੇ ਜੁਲਾਈ ਵਿਚ ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ ਦੌਰਾਨ ਆਪਣੀ ਕੂਹਣੀ ਵਿਚ ਦਰਦ ਮਹਿਸੂਸ ਕੀਤਾ ਸੀ, ਜਿਸ ਨਾਲ ਉਸ ਨੂੰ ਗੇਂਦਬਾਜ਼ੀ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਦਰਦ ਦੇ ਬਾਵਜੂਦ ਉਹ ਸ਼੍ਰੀਲੰਕਾ ਵਿਰੁੱਧ ਮਾਨਚੈਸਟਰ ਵਿਚ ਪਹਿਲੇ ਟੈਸਟ ਮੈਚ ਵਿਚ ਖੇਡਿਆ ਸੀ। ਇਸ ਮੈਚ ਵਿਚ ਉਸਦੇ ਸੱਜੇ ਪੱਟ ਵਿਚ ਵੀ ਸੱਟ ਲੱਗ ਗਈ ਸੀ ਤੇ ਇਸ ਕਾਰਨ ਉਹ ਸ਼੍ਰੀਲੰਕਾ ਵਿਰੁੱਧ ਦੂਜੇ ਤੇ ਤੀਜੇ ਟੈਸਟ ਮੈਚ ਵਿਚ ਨਹੀਂ ਖੇਡ ਸਕਿਆ ਸੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਕਿਹਾ ਕਿ ਵੁਡ ਦਾ ਟੀਚਾ ਅਗਲੇ ਸਾਲ ਦੇ ਸ਼ੁਰੂ ਤੱਕ ਪੂਰੀ ਫਿਟਨੈੱਸ ਹਾਸਲ ਕਰਨ ਦਾ ਹੈ। 


author

Aarti dhillon

Content Editor

Related News

News Hub