ਲਾਕਡਾਊਨ ਦੇ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬ੍ਰਾਡ ਨੇ ਸ਼ੁਰੂ ਕੀਤੀ ਟ੍ਰੇਨਿੰਗ

05/22/2020 1:03:48 AM

ਲੰਡਨ— ਇੰਗਲੈਂਡ ਦੇ ਕ੍ਰਿਕਟਰਾਂ 'ਚ ਗੇਂਦਬਾਜ਼ਾਂ ਨੇ ਵੀਰਵਾਰ ਨੂੰ ਵਿਅਕਤੀਗਤ ਟ੍ਰੇਨਿੰਗ ਸ਼ੁਰੂ ਕੀਤੀ, ਜਿਸ 'ਚ ਸਟੁਅਰਟ ਬ੍ਰਾਡ ਨੇ ਲਾਕਡਾਊਨ ਤੋਂ ਬਾਅਦ ਅਭਿਆਸ ਦੀ ਜਾਣਕਾਰੀ ਦਿੱਤੀ। ਨਾਟਿੰਘਸ਼ਾਇਰ ਦੇ ਤੇਜ਼ ਗੇਂਦਬਾਜ਼ ਨੇ ਟ੍ਰੇਂਟ ਬ੍ਰਿਜ 'ਤੇ ਟ੍ਰੇਨਿੰਗ ਕੀਤੀ। ਖਿਡਾਰੀ ਜੁਲਾਈ 'ਚ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋਣ ਵਾਲੀ ਘਰੇਲੂ ਸੀਰੀਜ਼ ਦੇ ਲਈ ਮੈਚ ਫਿੱਟਨੈਸ ਹਾਸਲ ਕਰਨ ਦੀ ਕੋਸ਼ਿਸ਼ 'ਚ ਲੱਗੇ ਹਨ ਜੋ ਕੋਰੋਨਾ ਵਾਇਰਸ ਦੇ ਕਾਰਨ ਖਾਲੀ ਸਟੇਡੀਅਮ 'ਚ ਹੋਵੇਗੀ। ਸਟੁਅਰਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਟ੍ਰੇਨਿੰਗ ਦਿਨ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ 'ਚ ਉਨ੍ਹਾਂ ਨੇ ਖੁਦ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਆਪਣੇ ਘਰ 'ਚ ਡਿਜ਼ੀਟਲ ਥਰਮਾਮੀਟਰ ਨਾਲ ਤਾਪਮਾਨ ਲੈ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਐਪ ਦੇ ਜਰੀਏ ਇਸ ਦਾ ਨਤੀਜਾ ਅੱਪਲੋਡ ਕੀਤਾ।

 
 
 
 
 
 
 
 
 
 
 
 
 
 

So much work has gone on behind the scenes to make this possible. Thanks to all the people @englandcricket & @trentbridge who have been involved, I really appreciate it. Felt great to be back out there having a bowl. Loved it. 🏏

A post shared by Stuart Broad (@stuartbroad8) on May 21, 2020 at 4:39am PDT


ਜਦੋਂ ਉਹ ਟ੍ਰੇਂਟ ਬ੍ਰਿਜ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕਾਰ ਪਰਕਿੰਗ ਦੇ ਲਈ ਨਿਸ਼ਚਤ ਜਗ੍ਹਾ ਦਿੱਤੀ ਹੋਈ ਸੀ ਤੇ ਉਹ ਖਿਡਾਰੀਆਂ ਦੇ ਲਈ ਸੁਰੱਖਿਆ ਪ੍ਰੋਟੋਕਾਲ ਦੇ ਅੰਤਰਗਤ ਸਿੱਧੇ ਪਿੱਚ 'ਤੇ ਪਹੁੰਚੇ। ਉਨ੍ਹਾਂ ਨੂੰ ਡ੍ਰੇਸਿੰਗ ਰੂਮ 'ਚ ਕੱਪੜੇ ਬਦਲਣ ਦੀ ਆਗਿਆ ਨਹੀਂ ਸੀ। ਉਹ ਆਪਣੀ ਟ੍ਰੇਨਿੰਗ ਕਿੱਟ ਦੇ ਨਾਲ ਪਹੁੰਚੇ ਤੇ ਉਨ੍ਹਾਂ ਨੇ ਇਸ ਤੋਂ ਬਾਅਦ ਖੁਦ ਹੀ ਗੇਂਦਬਾਜ਼ੀ ਸ਼ੁਰੂ ਕੀਤੀ ਤੇ ਇਸ ਸਮੇਂ ਸਿਰਫ ਇਕ ਫਿਜ਼ੀਓ ਸੀ, ਜੋ ਕੈਮਰਾਮੈਨ ਦਾ ਵੀ ਕੰਮ ਕਰ ਰਿਹਾ ਸੀ।

 
 
 
 
 
 
 
 
 
 
 
 
 
 

What a training day looks like 🏏 #HomeTeam

A post shared by Stuart Broad (@stuartbroad8) on May 7, 2020 at 8:35am PDT


ਇਸ ਮਹਾਮਾਰੀ ਦੇ ਕਾਰਨ ਇੰਗਲੈਂਡ 'ਚ ਇਕ ਜੁਲਾਈ ਤਕ ਮੈਚ ਬੰਦ ਹਨ ਜਦਕਿ ਹੋਰ ਦੋਸ਼ਾਂ 'ਚ ਕ੍ਰਿਕਟ ਸੈਸ਼ਨ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। ਇਸ ਮਹਾਮਾਰੀ ਦੇ ਬਾਵਜੂਦ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਪਹਿਲੀ ਜੂਨ ਤੋਂ ਹੋਣੀ ਸੀ।


Gurdeep Singh

Content Editor

Related News