ਹਰਮਨਪ੍ਰੀਤ ਸੱਟ ਕਾਰਨ ਇੰਗਲੈਂਡ ਸੀਰੀਜ਼ ''ਚੋਂ ਬਾਹਰ

02/21/2019 12:52:22 AM

ਮੁੰਬਈ— ਭਾਰਤੀ ਮਹਿਲਾ ਵਨ ਡੇ ਕ੍ਰਿਕਟ ਟੀਮ ਦੀ ਉਪ-ਕਪਤਾਨ ਹਰਮਨਪ੍ਰੀਤ ਕੌਰ ਅੱਡੀ ਦੀ ਸੱਟ ਕਾਰਨ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚੋਂ ਬਾਹਰ ਹੋ ਗਈ ਹੈ। ਇਹ ਸੀਰੀਜ਼ ਮੁੰਬਈ ਵਿਚ ਖੇਡੀ ਜਾਣੀ ਹੈ। ਹਰਮਨਪ੍ਰੀਤ ਨੇ ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਅਭਿਆਸ ਕੀਤਾ ਸੀ ਪਰ ਉਹ ਬੁੱਧਵਾਰ ਨੂੰ ਅਭਿਆਸ ਲਈ ਨਹੀਂ ਉਤਰੀ। ਟੀਮ ਵਿਚ ਉਸ ਦੀ ਜਗ੍ਹਾ ਗੇਂਦਬਾਜ਼ੀ ਆਲਰਾਊਂਡਰ ਹਰਲੀਨ ਦਿਓਲ ਲਵੇਗੀ, ਜੋ ਇੰਗਲੈਂਡ ਮਹਿਲਾ ਟੀਮ ਖਿਲਾਫ ਸੋਮਵਾਰ ਨੂੰ ਅਭਿਆਸ ਮੈਚ ਵਿਚ ਬੋਰਡ ਪ੍ਰਧਾਨ ਇਲੈਵਨ ਟੀਮ ਵੱਲੋਂ ਖੇਡੀ ਗਈ ਸੀ।


Gurdeep Singh

Content Editor

Related News