WC ਦੇ ਇਤਿਹਾਸ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਅਜੇ ਤੱਕ ਖਿਤਾਬ ਨਹੀਂ ਜਿੱਤ ਸਕੇ

07/14/2019 9:47:20 AM

ਸਪੋਰਟਸ ਡੈਸਕ— ਵਰਲਡ ਕੱਪ-2019 ਦਾ ਫਾਈਨਲ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ 'ਚ ਅੱਜ ਭਾਵ ਐਤਵਾਰ ਨੂੰ ਖੇਡਿਆ ਜਾਵੇਗਾ। ਇਨ੍ਹਾਂ ਦੋਹਾਂ ਟੀਮਾਂ 'ਚੋਂ ਕੋਈ ਇਕ ਟੀਮ ਵਰਲਡ ਕੱਪ ਚੈਂਪੀਅਨ ਬਣੇਗੀ। ਦੋਹਾਂ ਟੀਮਾਂ ਨੂੰ ਵਰਲਡ ਕੱਪ ਜਿੱਤਣ ਲਈ 740+ਮੈਚ ਖੇਡਣੇ ਪਏ। ਇਹ ਹੈਰਾਨਗੀ ਦੀ ਗੱਲ ਹੈ ਕਿ ਇੰਗਲੈਂਡ ਸਾਰੀ ਦੁਨੀਆ 'ਚ ਕ੍ਰਿਕਟ ਦਾ ਜਨਮਦਾਤਾ ਮੰੰਨਿਆ ਜਾਂਦਾ ਹੈ ਪਰ ਉਹ ਅਜੇ ਤੱਕ ਇਕ ਵਾਰ ਵੀ ਵਨ-ਡੇ ਵਰਲਡ ਕੱਪ ਦਾ ਖਿਤਾਬ ਨਹੀਂ ਜਿੱਤ ਸਕਿਆ ਹੈ ਪਰ ਕ੍ਰਿਕਟ ਮਾਹਰ ਇਸ ਵਾਰ ਇੰਗਲੈਂਡ ਨੂੰ ਹੀ ਵਰਲਡ ਕੱਪ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨ ਰਹੇ ਹਨ। ਮੇਜ਼ਬਾਨ ਇੰਗਲੈਂਡ ਨੇ ਅਜੇ ਤਕ 742 ਜਦਕਿ ਨਿਊਜ਼ੀਲੈਂਡ ਨੇ 767 ਵਨ-ਡੇ ਮੈਚ ਖੇਡੇ ਹਨ। ਨਿਊਜ਼ੀਲੈਂਡ ਵੀ ਅਜੇ ਤਕ ਵਰਲਡ ਕੱਪ ਦਾ ਖਿਤਾਬ ਨਹੀਂ ਜਿੱਤ ਸਕਿਆ ਹੈ।
PunjabKesari
ਵਰਲਡ ਕੱਪ ਦੇ ਇਤਿਹਾਸ 'ਚ ਦੋਵੇਂ ਟੀਮਾਂ ਦੇ ਪ੍ਰਦਰਸ਼ਨ 'ਤੇ ਇਕ ਨਜ਼ਰ
1. ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ 'ਚ ਕੁਲ 90 ਮੈਚ ਹੋਏ ਹਨ। ਇਨ੍ਹਾਂ ਮੈਚਾਂ 'ਚੋਂ 41 ਮੈਚ ਇੰਗਲੈਂਡ ਨੇ ਜਿੱਤੇ ਹਨ ਜਦਕਿ 43 ਮੈਚ ਨਿਊਜ਼ੀਲੈਂਡ ਜਿੱਤਣ 'ਚ ਸਫਲ ਰਿਹਾ ਹੈ। 4 ਮੈਚਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। 2 ਟਾਈ ਰਹੇ।
2. ਵਰਲਡ ਕੱਪ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਕੁਲ 9 ਮੈਚ ਹੋਏ ਹਨ। ਇਨ੍ਹਾਂ 'ਚੋਂ 4 ਮੈਚ ਇੰਗਲੈਂਡ ਨੇ ਜਿੱਤੇ ਅਤੇ 5 ਮੈਚ ਨਿਊਜ਼ੀਲੈਂਡ ਨੇ ਜਿੱਤੇ ਹਨ।  
3. ਇੰਗਲੈਂਡ ਦੀ ਧਰਤੀ 'ਤੇ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਕੁਲ 31 ਮੈਚ ਹੋਏ ਹਨ। ਇਨ੍ਹਾਂ 'ਚੋਂ 17 ਮੈਚ ਇੰਗਲੈਂਡ ਨੇ ਜਿੱਤੇ ਹਨ ਜਦਕਿ 12 ਮੈਚ ਨਿਊਜ਼ੀਲੈਂਡ ਜਿੱਤਣ 'ਚ ਸਫਲ ਰਿਹਾ ਹੈ। 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
4. ਫਾਈਨਲ ਦਾ ਰਿਕਾਰਡ
11 ਵਰਲਡ ਕੱਪ ਦੇ ਫਾਈਨਲ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 7 ਵਾਰ ਜਿੱਤੀ ਹੈ। ਦੂਜੇ ਪਾਸੇ ਚੇਜ਼ ਕਰਨ ਵਾਲੀ ਟੀਮ 4 ਵਾਰ ਜਿੱਤ ਦਰਜ ਕਰਨ 'ਚ ਸਫਲ ਰਹੀ ਹੈ।
PunjabKesari
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇਸ ਮੈਦਾਨ 'ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਮਿਲਦੀ ਹੈ। ਪਿਛਲੇ ਚਾਰ ਮੁਕਾਬਲਿਆਂ 'ਚ ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ।
2. ਮੌਸਮ ਦਾ ਮਿਜਾਜ਼ : ਲੰਡਨ 'ਚ ਮੀਂਹ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 18 ਤੋਂ 22 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।


Tarsem Singh

Content Editor

Related News