ਪੀਟਰਸਨ ਸੜਕ ਸੁਰੱਖਿਆ ਵਿਸ਼ਵ ਸੀਰੀਜ਼ ’ਚ ਇੰਗਲੈਂਡ ਲੀਜੈਂਡਸ ਦਾ ਹੋਵੇਗਾ ਕਪਤਾਨ

02/26/2021 9:57:08 PM

ਮੁੰਬਈ– ਇੰਗਲੈਂਡ ਦਾ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ 5 ਮਾਰਚ ਤੋਂ ਰਾਏਪੁਰ ਵਿਚ ਸ਼ੁਰੂ ਹੋ ਰਹੀ ‘ਅਨਅਕੈਡਮੀ ਸੜਕ ਸੁਰੱਖਿਆ ਵਿਸ਼ਵ ਕ੍ਰਿਕਟ ਸੀਰੀਜ਼’ ਵਿਚ ਇੰਗਲੈਂਡ ਲੀਜੈਂਡਸ ਦਾ ਕਪਤਾਨ ਹੋਵੇਗਾ ਜਦਕਿ ਖਾਲਿਦ ਮਹਿਮੂਦ ਬੰਗਲਾਦੇਸ਼ ਲੀਜੈਂਡਸ ਦੀ ਕਪਤਾਨੀ ਕਰੇਗਾ। ਸਾਬਕਾ ਕ੍ਰਿਕਟਰ ਮੈਥਿਊ ਹੋਗਾਰਡ, ਓਵੈਸ ਸ਼ਾਹ, ਮੋਂਟੀ ਪਨੇਸਰ, ਨਿਕ ਕ੍ਰਾਂਪਟਨ ਵੀ ਇੰਗਲੈਂਡ ਟੀਮ ਦਾ ਹਿੱਸਾ ਹਨ। ਉਥੇ ਹੀ ਬੰਗਲਾਦੇਸ਼ ਟੀਮ ਵਿਚ ਨਫੀਸ ਇਕਬਾਲ, ਅਬਦੁਰ ਰਜ਼ਾਕ ਤੇ ਮੁਹੰਮਦ ਰਫੀਕ ਵੀ ਸ਼ਾਮਲ ਹੋਣਗੇ। ਇੰਗਲੈਂਡ ਲੀਜੈਂਡਸ ਟੀਮ ਸ਼ੁੱਕਰਵਾਰ ਨੂੰ ਦਪੁਹਿਰ ਵਿਚ ਰਾਏਪੁਰ ਪਹੁੰਚੇਗੀ ਜਦਕਿ ਬੰਗਲਾਦੇਸ਼ ਦੀ ਟੀਮ ਸ਼ਨੀਵਾਰ ਨੂੰ ਪਹੁੰਚੇਗੀ।

ਇਹ ਖ਼ਬਰ ਪੜ੍ਹੋ- LOC ’ਤੇ ਸ਼ਾਂਤੀ ਸਮਝੌਤਾ, ਪਾਕਿ ਨੇ ਭਾਰਤ ਨੂੰ ਦਿੱਤਾ ਭੋਰਸਾ-ਨਹੀ ਹੋਵੇਗੀ ਜੰਗਬੰਦੀ ਦੀ ਉਲੰਘਣਾ


ਇਸ ਟੀ-20 ਸੀਰੀਜ਼ ਦਾ ਪਹਿਲਾ ਸੈਸ਼ਨ 11 ਮਾਰਚ 2020 ਤੋਂ ਖੇਡਿਆ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਕਾਰਣ ਚਾਰ ਮੈਚਾਂ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਟੀਮਾਂ ਇਸ ਤਰ੍ਹਾਂ ਹੈ-
ਇੰਗਲੈਂਡ ਲੀਜੈਂਡਸ- ਕੇਵਿਨ ਪੀਟਰਸਨ, ਓਵੇਸ ਸ਼ਾਹ, ਫਿਲਿਪ ਮਸਟਰਡ, ਮੋਂਟੀ ਪਨੇਸਰ, ਨਿਕ ਕ੍ਰਾਂਪਟਨ, ਕਬੀਰ ਅਲੀ, ਸਾਜਿਦ ਮਹਿਮੂਦ, ਜੇਮਸ ਟ੍ਰੇਡਵੈੱਲ, ਕ੍ਰਿਸ ਸ਼ੈਫੀਲਡ, ਜੋਨਾਥਨ ਟ੍ਰਾਟ, ਰਿਆਨ ਸਾਈਡਬਾਟਮ, ਉਸਮਾਨ ਫਜ਼ਲ, ਮੈਥਿਊ ਹੋਗਾਰਡ, ਜੇਮਸ ਟਿੰਡਾਲ।
ਬੰਗਲਾਦੇਸ਼ ਲੀਜੈਂਡਸ- ਖਾਲਿਦ ਮਹਿਮੂਦ, ਨਫੀਸ ਇਕਬਾਲ, ਮੁਹੰਮਦ ਰਫੀਕ, ਅਬਦੁਰ ਰਜ਼ਾਕ, ਖਾਲਿਦ ਮਹਿਸੂਦ, ਹਨਾਨ ਸਰਕਾਰ, ਜਾਵੇਦ ਉਮਰ, ਰਾਜਿਨ ਸਾਲੇਹ, ਮੇਹਰਾਬ ਹੁਸੈਨ, ਆਫਤਾਬ ਅਹਿਮਦ, ਆਲਮਗੀਰ ਕਬੀਰ, ਮੁਹੰਮਦ ਸ਼ਰੀਫ, ਮੁਸ਼ਫਿਕਰ ਰਹਿਮਾਨ, ਮਸੂਦ ਰਸ਼ੀਦ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News