ਇੰਗਲੈਂਡ ਨੇ ਆਰਚਰ ਨੂੰ ਕਰਾਰਬੱਧ ਖਿਡਾਰੀਆਂ ''ਚ ਕੀਤਾ ਸ਼ਾਮਲ
Saturday, Sep 21, 2019 - 12:20 AM (IST)

ਲੰਡਨ- ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੇ ਵਿਸ਼ਵ ਕੱਪ ਤੇ ਏਸ਼ੇਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਇੰਗਲੈਂਡ ਨੇ ਉਸ ਨੂੰ ਟੈਸਟ ਤੇ ਸੀਮਤ ਓਵਰਾਂ ਦੀ ਕ੍ਰਿਕਟ ਲਈ ਕੇਂਦਰੀ ਕਰਾਰ ਵਿਚ ਸ਼ਾਮਲ ਕੀਤਾ ਹੈ। ਵਿਸ਼ਵ ਕੱਪ ਦੀ ਸਫਲ ਮੁਹਿੰਮ ਵਿਚ ਇੰਗਲੈਂਡ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ 24 ਸਾਲਾ ਆਰਚਰ ਨੇ ਇਸ ਤੋਂ ਬਾਅਦ ਆਸਟਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਵਿਚ 20.27 ਦੀ ਔਸਤ ਨਾਲ 22 ਵਿਕਟਾਂ ਹਾਸਲ ਕੀਤੀਆਂ।