IPL 2026 : ਸੁਪਰ ਓਵਰ 'ਚ ਜਿੱਤੀ ਕੋਲਕਾਤਾ, ਲਖਨਊ ਦੀ ਲਗਾਤਾਰ 5ਵੀਂ ਹਾਰ

Monday, Apr 27, 2026 - 12:35 AM (IST)

IPL 2026 : ਸੁਪਰ ਓਵਰ 'ਚ ਜਿੱਤੀ ਕੋਲਕਾਤਾ, ਲਖਨਊ ਦੀ ਲਗਾਤਾਰ 5ਵੀਂ ਹਾਰ

ਸਪੋਰਟਸ ਡੈਸਕ- ਆਈਪੀਐਲ 2026 ਦਾ 38ਵਾਂ ਮੁਕਾਬਲਾ ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ, ਜੋ ਬੇਹੱਦ ਰੋਮਾਂਚਕ ਮੋੜ 'ਤੇ ਖਤਮ ਹੋਇਆ। ਸੁਪਰ ਓਵਰ ਤੱਕ ਖਿੱਚੇ ਗਏ ਇਸ ਮੈਚ ਵਿੱਚ ਕੇਕੇਆਰ ਨੇ ਜਿੱਤ ਹਾਸਲ ਕਰਕੇ ਅੰਕ ਸੂਚੀ ਵਿੱਚ ਅੱਠਵਾਂ ਸਥਾਨ ਹਾਸਲ ਕਰ ਲਿਆ ਹੈ। ਲਖਨਊ ਦੀ ਇਹ ਲਗਾਤਾਰ ਚੌਥੀ ਹਾਰ ਹੈ ਅਤੇ ਉਹ ਹੁਣ ਨੌਵੇਂ ਸਥਾਨ 'ਤੇ ਖਿਸਕ ਗਈ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਟਿਮ ਸੀਫਰਟ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਅਤੇ ਅਜਿੰਕਿਆ ਰਹਾਣੇ ਨੇ ਸਿਰਫ਼ 10 ਦੌੜਾਂ ਬਣਾਈਆਂ। ਅਜਿਹੇ ਵਿੱਚ ਰਿੰਕੂ ਸਿੰਘ ਨੇ ਇੱਕ ਵਾਰ ਫਿਰ ਟੀਮ ਨੂੰ ਸੰਭਾਲਿਆ ਅਤੇ 51 ਗੇਂਦਾਂ ਵਿੱਚ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 7 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਕੈਮਰੂਨ ਗ੍ਰੀਨ ਦੀਆਂ 34 ਦੌੜਾਂ ਦੀ ਮਦਦ ਨਾਲ ਕੇਕੇਆਰ ਨੇ 7 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ।

156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਮਿਚੇਲ ਮਾਰਸ਼ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰਿਸ਼ਭ ਪੰਤ (42 ਦੌੜਾਂ) ਅਤੇ ਏਡਨ ਮਾਰਕਰਮ ਨੇ ਪਾਰੀ ਨੂੰ ਸੰਭਾਲਿਆ। ਅੰਤ ਵਿੱਚ ਮੈਚ ਇੰਨਾ ਫਸ ਗਿਆ ਕਿ ਲਖਨਊ ਨੂੰ ਜਿੱਤ ਲਈ ਆਖਰੀ ਗੇਂਦ 'ਤੇ 7 ਦੌੜਾਂ ਦੀ ਲੋੜ ਸੀ। ਮੁਹੰਮਦ ਸ਼ਮੀ ਨੇ ਆਖਰੀ ਗੇਂਦ 'ਤੇ ਛੱਕਾ ਜੜ ਕੇ ਮੈਚ ਨੂੰ ਸੁਪਰ ਓਵਰ ਵਿੱਚ ਪਹੁੰਚਾ ਦਿੱਤਾ। ਇਹ ਆਈਪੀਐਲ 2026 ਦਾ ਪਹਿਲਾ ਸੁਪਰ ਓਵਰ ਸੀ।

ਸੁਪਰ ਓਵਰ ਦਾ ਰੋਮਾਂਚ:

ਲਖਨਊ ਦੀ ਬੱਲੇਬਾਜ਼ੀ: ਸੁਪਰ ਓਵਰ ਵਿੱਚ ਲਖਨਊ ਵੱਲੋਂ ਮਾਰਕਰਮ ਅਤੇ ਨਿਕੋਲਸ ਪੂਰਨ ਮੈਦਾਨ ਵਿੱਚ ਉਤਰੇ। ਕੇਕੇਆਰ ਵੱਲੋਂ ਗੇਂਦਬਾਜ਼ੀ ਕਰਨ ਆਏ ਸੁਨੀਲ ਨਰੇਨ ਨੇ ਪਹਿਲੀ ਹੀ ਗੇਂਦ 'ਤੇ ਪੂਰਨ ਨੂੰ ਬੋਲਡ ਕਰ ਦਿੱਤਾ। ਰਿਸ਼ਭ ਪੰਤ ਨੇ ਦੂਜੀ ਗੇਂਦ 'ਤੇ ਸਿੰਗਲ ਲਿਆ ਪਰ ਤੀਜੀ ਗੇਂਦ 'ਤੇ ਨਰੇਨ ਨੇ ਮਾਰਕਰਮ ਨੂੰ ਕੈਚ ਆਊਟ ਕਰ ਦਿੱਤਾ। ਇਸ ਤਰ੍ਹਾਂ ਲਖਨਊ ਸੁਪਰ ਓਵਰ ਵਿੱਚ ਸਿਰਫ 1 ਦੌੜ ਹੀ ਬਣਾ ਸਕੀ।

ਕੇਕੇਆਰ ਦੀ ਜਿੱਤ: 2 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਰਿੰਕੂ ਸਿੰਘ ਅਤੇ ਰੋਵਮੈਨ ਪਾਵੇਲ। ਰਿੰਕੂ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਚੌਕਾ ਜੜ ਕੇ ਕੇਕੇਆਰ ਨੂੰ ਸ਼ਾਨਦਾਰ ਜਿੱਤ ਦਿਵਾਈ।


author

Rakesh

Content Editor

Related News