ਇੰਗਲੈਂਡ ਦੇ ਪ੍ਰਸ਼ੰਸਕਾਂ ਨੇ KL ਰਾਹੁਲ ’ਤੇ ਸੁੱਟੇ ਸ਼ੈਂਪੇਨ ਦੇ ‘ਢੱਕਣ’, ਕੋਹਲੀ ਨੂੰ ਆਇਆ ਗੁੱਸਾ

Saturday, Aug 14, 2021 - 09:33 PM (IST)

ਇੰਗਲੈਂਡ ਦੇ ਪ੍ਰਸ਼ੰਸਕਾਂ ਨੇ KL ਰਾਹੁਲ ’ਤੇ ਸੁੱਟੇ ਸ਼ੈਂਪੇਨ ਦੇ ‘ਢੱਕਣ’, ਕੋਹਲੀ ਨੂੰ ਆਇਆ ਗੁੱਸਾ

ਸਪੋਰਟਸ ਡੈਸਕ : ਭਾਰਤ ਦੀ ਪਹਿਲੀ ਪਾਰੀ ’ਚ ਸੈਂਕੜਾ ਲਾਉਣ ਵਾਲੇ ਕੇ. ਐੱਲ. ਰਾਹੁਲ ’ਤੇ ਸ਼ਨੀਵਾਰ ਨੂੰ ਇਥੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਲੰਚ ਤੋਂ ਪਹਿਲਾਂ ਦੇ ਸੈਸ਼ਨ ਦੌਰਾਨ ਦਰਸ਼ਕਾਂ ਦੇ ਸਟੈਂਡ ’ਚੋਂ ਬੋਤਲ ਦੇ ‘ਢੱਕਣ’ ਸੁੱਟੇ ਗਏ। ਉਹ ਇੰਗਲੈਂਡ ਦੀ ਬੱਲੇਬਾਜ਼ੀ ਦੌਰਾਨ 69ਵੇਂ ਓਵਰ ’ਚ ਇਕ ਚੀਜ਼ ਫੜੀ ਦਿਸਿਆ, ਜਿਹੜਾ ਸ਼ੈਂਪੇਨ ਦੀ ਬੋਤਲ ਦਾ ਢੱਕਣ ਲੱਗ ਰਿਹਾ ਸੀ। ਮੁਹੰਮਦ ਸ਼ੰਮੀ ਨੇ ਇਹ ਓਵਰ ਸੁੱਟਿਆ ਸੀ, ਜਿਸ ਦੀ ਚੌਥੀ ਗੇਂਦ ਤੋਂ ਬਾਅਦ ਰਾਹੁਲ ’ਤੇ ਇਹ ਢੱਕਣ ਸੁੱਟੇ ਗਏ, ਜਿਹੜਾ ਬਾਊਂਡਰੀ ਦੇ ਨੇੜੇ ਫੀਲਡਿੰਗ ਕਰ ਰਿਹਾ ਸੀ।

PunjabKesari

ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਘਟਨਾ ਨਾਲ ਬਹੁਤ ਗੁੱਸੇ ’ਚ ਸੀ ਤੇ ਉਸ ਨੇ ਰਾਹੁਲ ਨੂੰ ਇਸ ਨੂੰ ਬਾਹਰ ਸੁੱਟਣ ਨੂੰ ਕਿਹਾ। ਖੇਡ ਵੀ ਥੋੜ੍ਹੀ ਦੇਰ ਲਈ ਰੁਕ ਗਈ ਕਿਉਂਕਿ ਭਾਰਤੀ ਖਿਡਾਰੀ ਅੰਪਾਇਰਾਂ ਨਾਲ ਗੱਲ ਕਰ ਰਹੇ ਸਨ। ਇਸ ਦੀ ਪੁਸ਼ਟੀ ਨਹੀਂ ਹੋਈ ਕਿ ਅੰਪਾਇਰਾਂ ਦਾ ਧਿਆਨ ਰਸਮੀ ਤੌਰ ’ਤੇ ਇਸ ਘਟਨਾ ਵੱਲ ਦਿਵਾਉਣ ਲਈ ਸੀ ਜਾਂ ਫਿਰ ਅਧਿਕਾਰਤ ਸ਼ਿਕਾਇਤ ਲਈ। ਇਸ ਸਾਲ ਦੇ ਸ਼ੁਰੂ ’ਚ ਵੀ ਭਾਰਤੀ ਟੀਮ ਨੂੰ ਆਸਟਰੇਲੀਆ ਦੇ ਦੌਰੇ ’ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ’ਚ ਮੁਹੰਮਦ ਸ਼ੰਮੀ ਨੂੰ ਅਪਸ਼ਬਦ ਕਹੇ ਗਏ ਸਨ। 


author

Manoj

Content Editor

Related News