ਵਿਆਹ ਦੇ ਬੰਧਨ ''ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ

Tuesday, May 31, 2022 - 02:43 PM (IST)

ਵਿਆਹ ਦੇ ਬੰਧਨ ''ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ

ਲੰਡਨ (ਏਜੰਸੀ)- ਇੰਗਲੈਂਡ ਦੀ ਵਿਸ਼ਵ ਕੱਪ ਜੇਤੂ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਰਹੀ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ ਐਤਵਾਰ ਨੂੰ ਇਕ ਨਿੱਜੀ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝ ਗਈਆਂ। ਇੰਗਲੈਂਡ ਕ੍ਰਿਕਟ ਨੇ ਸੋਸ਼ਲ ਮੀਡੀਆ 'ਤੇ ਇਸ ਜੋੜੇ ਨੂੰ ਵਧਾਈ ਦਿੱਤੀ। ਇੰਗਲੈਂਡ ਕ੍ਰਿਕਟ ਨੇ ਟਵੀਟ ਕੀਤਾ, 'ਕੈਥਰੀਨ ਬ੍ਰੰਟ ਅਤੇ ਨੇਟ ਸਕਿਵਰ ਨੂੰ ਦਿਲੋਂ ਵਧਾਈਆਂ, ਜਿਨ੍ਹਾਂ ਨੇ ਵੀਕੈਂਡ ਵਿਚ ਵਿਆਹ ਕਰਾਇਆ।'

ਇਹ ਵੀ ਪੜ੍ਹੋ: ਜਿੱਤ ਦੇ ਜਸ਼ਨ 'ਚ ਖੁੱਲ੍ਹੀ ਬੱਸ 'ਚ ਸੜਕਾਂ 'ਤੇ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

PunjabKesari

ਨਤਾਲੀ ਅਤੇ ਕੈਥਰੀਨ ਦੋਵੇਂ 2017 ਵਿਚ ਭਾਰਤ ਨੂੰ ਹਰਾ ਕੇ ਵਨਡੇ ਅੰਤਰਰਾਸ਼ਟਰੀ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਦਾ ਹਿੱਸਾ ਸਨ। ਇਹ ਦੋਵੇਂ ਇਸ ਸਾਲ 2022 ਵਨਡੇ ਅੰਤਰਰਾਸ਼ਟਰੀ ਵਿਸ਼ਵ ਕੱਪ ਦਾ ਵੀ ਹਿੱਸਾ ਰਹੀਆਂ ਸਨ, ਜਿਸ ਵਿਚ ਇੰਗਲੈਂਡ ਦੀ ਟੀਮ ਉਪ-ਜੇਤੂ ਰਹੀ। ਨਤਾਲੀ ਨੇ 2019 ਵਿਚ ਕੈਥਰੀਨ ਨਾਲ ਮੰਗਣੀ ਦਾ ਐਲਾਨ ਕੀਤਾ ਸੀ ਪਰ ਮਹਾਮਾਰੀ ਕਾਰਨ ਵਿਆਹ ਨੂੰ ਮੁਲਤਵੀ ਕਰਨਾ ਪਿਆ। ਕਪਤਾਨ ਹੀਥਾ ਨਾਈਟ, ਡੈਨੀਅਲ ਵਾਟ, ਇਸ਼ਾ ਗੁਹਾ ਅਤੇ ਜੈਨੀ ਗੁਨ ਵਰਗੀਆਂ ਪੁਰਾਣੀਆਂ ਅਤੇ ਮੌਜੂਦਾ ਕ੍ਰਿਕਟਰਾਂ ਨੇ ਵਿਆਹ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News