17 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਇੰਗਲੈਂਡ ਕ੍ਰਿਕਟ ਟੀਮ, ਹੋਣਗੇ 7 ਟੀ20 ਮੈਚ

Wednesday, Aug 03, 2022 - 01:25 PM (IST)

17 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਇੰਗਲੈਂਡ ਕ੍ਰਿਕਟ ਟੀਮ, ਹੋਣਗੇ 7 ਟੀ20 ਮੈਚ

ਇਸਲਾਮਾਬਾਦ- ਇੰਗਲੈਂਡ ਟੀਮ 17 ਸਾਲ 'ਚ ਪਹਿਲੀ ਵਾਰ ਪਾਕਿਸਤਾਨ ਦੌਰਾ ਕਰਕੇ ਅਗਲੇ ਮਹੀਨੇ ਕਰਾਚੀ ਤੇ ਲਾਹੌਰ 'ਚ 7 ਟੀ20 ਮੈਚ ਖੇਡੇਗੀ। ਕਰਾਚੀ 'ਚ 4 ਟੀ20 ਮੈਚ 20 ਤੋਂ 25 ਸਤੰਬਰ ਦਰਮਿਆਨ ਖੇਡੇ ਜਾਣਗੇ ਜਦਕਿ ਤਿੰਨ ਮੁਕਾਬਲੇ ਲਾਹੌਰ 'ਚ 28 ਸਤੰਬਰ ਤੋਂ 2 ਅਕਤੂਬਰ ਦੇ ਦਰਮਿਆਨ ਹੋਣਗੇ।

ਇੰਗਲੈਂਡ ਟੀਮ ਨੇ ਆਖ਼ਰੀ ਵਾਰ 2005 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਦਕਿ ਪਾਕਿਸਤਾਨ ਨੇ 2 ਵਾਰ 2012 ਤੇ 2016 'ਚ ਇੰਗਲੈਂਡ ਦੀ ਮੇਜ਼ਬਾਨੀ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਕੀਤੀ ਸੀ। ਪਿਛਲੇ ਸਾਲ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੂੰ ਪਾਕਿਸਤਾਨ ਆਉਣਾ ਸੀ ਪਰ ਬਾਇਓ ਬਬਲ ਦੀ ਥਕਾਨ ਤੇ ਸੁਰੱਖਿਆ ਚਿੰਤਾਵਾਂ ਕਾਰਨ ਉਸ ਨੇ ਐਨ ਮੌਕੇ 'ਤੇ ਦੌਰਾ ਰੱਦ ਕਰ ਦਿੱਤਾ ਸੀ।


author

Tarsem Singh

Content Editor

Related News