IND vs ENG: ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਕ੍ਰਿਕਟਰ ਪੁੱਜੇ ਚੇਨਈ
Thursday, Jan 28, 2021 - 01:43 PM (IST)
ਚੇਨਈ (ਭਾਸ਼ਾ) : ਕਪਤਾਨ ਜੋ ਰੂਟ ਸਮੇਤ ਇੰਗਲੈਂਡ ਕ੍ਰਿਕਟ ਟੀਮ ਦੇ ਮੈਂਬਰ ਭਾਰਤ ਖ਼ਿਲਾਫ਼ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਟੈਸਟ ਲਈ ਬੁੱਧਵਾਰ ਨੂੰ ਚੇਨਈ ਪਹੁੰਚ ਗਏ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਕੁੱਝ ਖਿਡਾਰੀ ਅਤੇ ਸਹਿਯੋਗੀ ਸਟਾਫ਼ ਵੀ ਇੱਥੇ ਪਹੁੰਚ ਚੁੱਕਾ ਹੈ। ਜੋ ਰੂਟ ਅਤੇ ਉਨ੍ਹਾਂ ਦੀ ਟੀਮ ਸ਼੍ਰੀਲੰਕਾ ਤੋਂ ਸਵੇਰੇ 10.30 ’ਤੇ ਇੱਥੇ ਪਹੁੰਚੀ ਅਤੇ ਸਿੱਧਾ ਹੋਟਲ ਚਲੀ ਗਈ, ਜਿੱਥੇ ਦੋਵੇਂ ਟੀਮਾਂ ਲਈ ਬਾਇਓ ਬਬਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ
ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ, ਉਪ-ਕਪਤਾਨ ਅੰਜਿਕਿਆ ਰਹਾਣੇ ਬੀਤੀ ਰਾਤ ਹੀ ਇੱਥੇ ਪਹੁੰਚ ਗਏ, ਜਦੋਂਕਿ ਚੇਤੇਸ਼ਵਰ ਪੁਜਾਰਾ, ਜਸਪ੍ਰੀਤ ਬੁਮਰਾਹ ਅਤੇ ਰਿਸ਼ਭ ਪੰਤ ਬੁੱਧਵਾਰ ਸਵੇਰੇ ਪੁੱਜੇ। ਟੀਮ ਦੇ ਕੋਚ ਰਵੀ ਸ਼ਾਸਤਰੀ ਮੁੰਬਈ ਤੋਂ ਇੱਥੇ ਪਹੁੰਚੇ ਹਨ। ਕਪਤਾਨ ਵਿਰਾਟ ਕੋਹਲੀ ਬੁੱਧਵਾਰ ਸ਼ਾਮ ਨੂੰ ਪੁੁੱਜੇ। ਦੋਵਾਂ ਟੀਮਾਂ ਹੋਟਲ ਲੀਲਾ ਪੈਲੇਸ ਵਿਚ ਰੁਕੀਆਂ ਹਨ, ਜਿੱਥੇ ਬਾਇਓ ਬਬਲ ਬਣਾਇਆ ਗਿਆ ਹੈ। ਟੀਮਾਂ 6 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਦੇ ਬਾਅਦ 2 ਫਰਵਰੀ ਤੋਂ ਅਭਿਆਸ ਸ਼ੁਰੂ ਕਰਣਗੀਆਂ ਅਤੇ ਟੀਮਾਂ ਦਾ ਕੋਰੋਨਾ ਟੈਸਟ ਵੀ ਹੋਵੇਗਾ। ਪਹਿਲਾ ਟੈਸਟ 5 ਫਰਵਰੀ ਤੋਂ ਅਤੇ ਦੂਜਾ 13 ਫਰਵਰੀ ਤੋਂ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।