ਪਾਕਿਸਤਾਨ ਖਿਲਾਫ ਪਹਿਲੇ ਟੈਸਟ ''ਚ ਨਹੀਂ ਖੇਡਣਗੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ

Saturday, Oct 05, 2024 - 05:42 PM (IST)

ਪਾਕਿਸਤਾਨ ਖਿਲਾਫ ਪਹਿਲੇ ਟੈਸਟ ''ਚ ਨਹੀਂ ਖੇਡਣਗੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ

ਮੁਲਤਾਨ (ਪਾਕਿਸਤਾਨ), (ਭਾਸ਼ਾ) : ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਹੈਮਸਟ੍ਰਿੰਗ ਦੀ ਸੱਟ ਤੋਂ ਅਜੇ ਤੱਕ ਉਭਰ ਨਹੀਂ ਸਕੇ ਹਨ, ਜਿਸ ਕਾਰਨ ਉਹ ਪਾਕਿਸਤਾਨ ਖਿਲਾਫ ਪਹਿਲੇ ਟੈਸਟ 'ਚ ਨਹੀਂ ਖੇਡ ਸਕਣਗੇ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸੋਮਵਾਰ ਤੋਂ ਮੁਲਤਾਨ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ ਓਲੀ ਪੋਪ ਟੀਮ ਦੀ ਅਗਵਾਈ ਕਰਨਗੇ। ਸਟੋਕਸ ਨੂੰ ਅਗਸਤ ਵਿਚ ਇਹ ਸੱਟ ਲੱਗੀ ਸੀ ਅਤੇ ਉਸ ਦੇ ਮੁੜ ਵਸੇਬੇ ਤੋਂ ਬਾਅਦ ਇਸ ਮੈਚ ਵਿਚ ਖੇਡਣ ਦੀ ਉਮੀਦ ਸੀ। 

ਸਟੋਕਸ ਨੇ ਸ਼ਨੀਵਾਰ ਨੂੰ ਕਿਹਾ, ''ਮੈਂ ਪਹਿਲੇ ਮੈਚ ਲਈ ਖੁਦ ਨੂੰ ਫਿੱਟ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਇਸ 'ਚ ਨਾ ਖੇਡਣ ਦਾ ਫੈਸਲਾ ਕੀਤਾ। ਮੈਂ ਮੈਚ ਲਈ ਤਿਆਰੀ ਨਹੀਂ ਕਰ ਸਕਿਆ। ਉਸ ਨੇ ਕਿਹਾ, ''ਮੇਰੇ ਕੋਲ ਦੂਜੇ ਟੈਸਟ ਲਈ ਫਿੱਟ ਹੋਣ ਲਈ 10 ਦਿਨ ਹਨ। ਇਸ ਆਲਰਾਊਂਡਰ ਦੇ ਦੂਜੇ ਟੈਸਟ 'ਚ ਖੇਡਣ ਦੀ ਉਮੀਦ ਹੈ ਪਰ ਗੇਂਦਬਾਜ਼ੀ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਕੁਝ ਕਹਿਣਾ ਸੰਭਵ ਨਹੀਂ ਹੈ। 


author

Tarsem Singh

Content Editor

Related News