ਇੰਗਲੈਂਡ ਦਾ ਕਪਤਾਨ ਬੇਨ ਸਟੋਕਸ ਹੈਮਸਟ੍ਰਿੰਗ ਦੀ ਸਮੱਸਿਆ ਕਾਰਨ 3 ਮਹੀਨਿਆਂ ਲਈ ਬਾਹਰ
Wednesday, Dec 25, 2024 - 11:25 AM (IST)
ਲੰਡਨ- ਇੰਗਲੈਂਡ ਦਾ ਕਪਤਾਨ ਬੇਨ ਸਟੋਕਸ ਖੱਬੀ ਹੈਮਟ੍ਰਿੰਗ ’ਚ ਸੱਟ ਕਾਰਨ ਘੱਟੋ-ਘੱਟ 3 ਮਹੀਨਿਆਂ ਲਈ ਕ੍ਰਿਕਟ ਤੋਂ ਬਾਹਰ ਹੋ ਗਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਦੱਸਿਆ ਕਿ ਸਟੋਕਸ ਅਗਲੇ ਮਹੀਨੇ ਹੈਮਟ੍ਰਿੰਗ ਦੀ ਸਰਜਰੀ ਕਰਾਏਗਾ। ਉਹ ਪਿਛਲੇ ਹਫਤੇ ਹੈਮਿਲਟਨ ’ਚ ਨਿਊਜ਼ੀਲੈਂਡ ਖਿਲਾਫ ਤੀਸਰੇ ਟੈਸਟ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ।
ਇੰਗਲੈਂਡ ਨੂੰ ਇਸ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ 33 ਸਾਲਾ ਆਲਰਾਊਂਡਰ ਨੂੰ ਪਾਕਿਸਤਾਨ ’ਚ ਫਰਵਰੀ ਅਤੇ ਮਾਰਚ ਮਹੀਨੇ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਐਤਵਾਰ ਐਲਾਨੀ ਗਈ ਇੰਗਲੈਂਡ ਦੀ ਟੀਮ ’ਚ ਨਹੀਂ ਚੁਣਿਆ ਗਿਆ ਸੀ। ਹੈਮਟ੍ਰਿੰਗ ਦੀ ਸਮੱਸਿਆ ਕਾਰਨ ਸਟੋਕਸ ਸ਼੍ਰੀਲੰਕਾ ਖਿਲਾਫ ਘਰੇਲੂ ਲੜੀ ਅਤੇ ਅਕਤੂਬਰ ’ਚ ਪਾਕਿਸਤਾਨ ਵਿਚ ਪਹਿਲਾ ਟੈਸਟ ਮੈਚ ਨਹੀਂ ਖੇਡ ਸਕਿਆ ਸੀ।