ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 72 ਦੌੜਾਂ ਨਾਲ ਹਰਾਇਆ

05/24/2017 10:03:19 PM

ਹੈਡਿੰਗਲੇ— ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਹੈਡਿੰਗਲੇ ਵੈਨਿਊ 'ਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਸਾਹਮਣੇ 340 ਦੌੜਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਮੈਦਾਨ 'ਚ ਕੁਝ ਖਾਸ ਨਹੀਂ ਕਰ ਸਕੀ ਤੇ ਉਸ ਦੀ ਟੀਮ ਨੂੰ ਝਟਕੇ ਲੱਗਦੇ ਰਹੇ, ਦੱਖਣੀ ਅਫਰੀਕਾ ਦੀ ਪੂਰੀ ਟੀਮ 267 'ਤੇ ਆਲ ਆਊਟ ਹੋ ਗਈ। ਇੰਗਲੈਂਡ ਨੇ ਇਹ ਮੈਚ 72 ਦੌੜਾਂ ਨਾਲ ਜਿੱਤ ਲਿਆ। ਇਸ ਸੀਰੀਜ਼ 'ਚ ਇੰਗਲੈਂਡ ਨੇ 1-0 ਨਾਲ ਬੜ੍ਹਤ ਬਣਾ ਲਈ। ਇੰਗਲੈਂਡ ਵਲੋਂ ਬੱਲੇਬਾਜ਼ੀ ਕਰਦੇ ਹੋਏ ਇਯੋਨ ਮੋਰਗਨ ਨੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ 7 ਚੌਕੇ ਅਤੇ 5 ਛੱਕੇ ਸ਼ਾਮਲ ਹਨ। ਐਲੈਕਸ ਹੇਲਸ ਦੀਆਂ 61 ਦੌੜਾਂ 'ਚ 8 ਚੌਕੇ, 1 ਛੱਕਾ ਅਤੇ ਮੋਇਨ ਅਲੀ ਨੇ 77 ਦੌੜਾਂ 'ਚ 5 ਚੌਕੇ, 5 ਛੱਕੇ ਲਗਾਏ। ਦੱਖਣੀ ਅਫਰੀਕਾ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਰਿਸ ਮੌਰਿਸ, ਐਂਡਿਲ ਨੇ 2-2 ਵਿਕਟਾਂ ਹਾਸਲ ਕੀਤੀਆਂ।
ਦੱਖਣੀ ਅਫਰੀਕਾ ਵਲੋਂ ਬੱਲੇਬਾਜ਼ੀ ਕਰਦੇ ਹੋਏ ਹਾਸ਼ਮ ਅਮਲਾ ਨੇ 73 ਦੌੜਾਂ ਬਣਾਈਆਂ, ਜਿਸ 'ਚ 8 ਚੌਕੇ ਸ਼ਾਮਲ ਹਨ। ਫਾਫ ਡੂ ਪਲੇਸਿਸ ਨੇ 67 ਦੌੜਾਂ ਬਾਣੀਆਂ, ਜਿਸ 'ਚ 8 ਚੌਕੇ ਲਗਾਏ। ਇੰਗਲੈਂਡ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕ੍ਰਿਸ ਵੋਕਸ ਨੇ 4 ਵਿਕਟਾਂ ਹਾਸਲ ਕੀਤੀਆਂ। ਆਦਿਲ ਰਸ਼ੀਦ ਤੇ ਮੋਇਨ ਅਲੀ ਨੇ 2-2 ਵਿਕਟਾਂ ਹਾਸਲ ਕੀਤੀਆਂ।


Related News