ਇੰਗਲੈਂਡ ਦੇ ਬੱਲੇਬਾਜ਼ 50 ਓਵਰਾਂ ਦੇ ਫਾਰਮੈਟ ’ਚ ਚੱਕਰਵਰਤੀ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨਗੇ : ਪੀਟਰਸਨ
Wednesday, Feb 05, 2025 - 04:22 PM (IST)
ਮੁੰਬਈ– ਸਾਬਕਾ ਧਾਕੜ ਖਿਡਾਰੀ ਕੇਵਿਨ ਪੀਟਰਸਨ ਨੇ ਇੰਗਲੈਂਡ ਵਿਰੁੱਧ 3 ਵਨ ਡੇ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਵਿਚ ਵਰੁਣ ਚੱਕਰਵਰਤੀ ਨੂੰ ਸ਼ਾਮਲ ਕੀਤੇ ਜਾਣ ਨੂੰ ‘ਸ਼ਾਨਦਾਰ ਫੈਸਲਾ’ ਕਰਾਰ ਦਿੱਤਾ ਪਰ ਨਾਲ ਹੀ ਕਿਹਾ ਕਿ ਮਹਿਮਾਨ ਟੀਮ ਲੰਬੇ ਫਾਰਮੈਟ ਵਿਚ ਖੱਬੇ ਹੱਥ ਦੇ ਸਪਿੰਨਰ ਵਿਰੁੱਧ ਬਿਹਤਰ ਪ੍ਰਦਰਸ਼ਨ ਕਰੇਗੀ।
ਪੀਟਰਸਨ ਨੇ ਕਿਹਾ, ‘‘ਇੰਗਲੈਂਡ ਦੇ ਬੱਲੇਬਾਜ਼ ਵਨ ਡੇ ਵਿਚ ਉਸਦੇ (ਚੱਕਰਵਰਤੀ ਦੇ) ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨਗੇ ਕਿਉਂਕਿ ਉਹ ਕ੍ਰੀਜ਼ ’ਤੇ ਜ਼ਿਆਦਾ ਸਮਾਂ ਬਿਤਾ ਸਕਦੇ ਹਨ। ਇਹ ਲੰਬਾ ਫਾਰਮੈਟ ਹੈ, ਹਰ ਗੇਂਦ ’ਤੇ ਸ਼ਾਟ ਖੇਡਣਾ ਜ਼ਰੂਰੀ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ (ਚੱਕਰਵਰਤੀ ਨੂੰ ਸ਼ਾਮਲ ਕਰਨਾ) ਇਕ ਬਿਹਤਰੀਨ ਫੈਸਲਾ ਹੈ।’’