ਇੰਗਲੈਂਡ ਦੀ ਕਪਤਾਨ ਨਾਈਟ ਨੇ ਦੀਪਤੀ ਸ਼ਰਮਾ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਝੂਠ ਬੋਲਣ ਦੀ ਲੋੜ ਨਹੀਂ

09/26/2022 8:10:32 PM

ਨਵੀਂ ਦਿੱਲੀ— ਚੂਲ੍ਹੇ ਦੀ ਸੱਟ ਤੋਂ ਉੱਭਰ ਰਹੀ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ ਆਖ਼ਰੀ ਵਨ ਡੇ ਮੈਚ 'ਚ ਦੀਪਤੀ ਸ਼ਰਮਾ ਦੇ ਗੇਂਦਬਾਜ਼ੀ ਸਿਰੇ 'ਤੇ ਚਾਰਲੀ ਡੀਨ ਨੂੰ ਰਨ ਆਊਟ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚਿਤਾਵਨੀ ਦੇਣ ਨੂੰ ਲੈ ਕੇ ਭਾਰਤੀ ਮਹਿਲਾ ਟੀਮ 'ਤੇ 'ਝੂਠ' ਬੋਲਣ' ਦਾ ਦੋਸ਼ ਲਗਾਇਆ ਹੈ। ਭਾਰਤ ਨੇ ਸ਼ਨੀਵਾਰ ਨੂੰ ਇੰਗਲੈਂਡ ਨੂੰ 16 ਦੌੜਾਂ ਨਾਲ ਉਦੋਂ ਹਰਾਇਆ ਜਦੋਂ ਹਰਫਨਮੌਲਾ ਦੀਪਤੀ ਸ਼ਰਮਾ ਨੇ ਇੰਗਲੈਂਡ ਦੀ ਆਖਰੀ ਬੱਲੇਬਾਜ਼ ਡੀਨ (47) ਨੂੰ ਰਨ ਆਊਟ ਕੀਤਾ ਕਿਉਂਕਿ ਉਹ ਗੇਂਦ ਸੁੱਟਣ ਤੋਂ ਪਹਿਲਾਂ ਹੀ ਕ੍ਰੀਜ਼ ਛੱਡ ਗਈ ਸੀ।

ਇੰਗਲੈਂਡ ਦੀ ਟੀਮ ਡੀਨ ਨੂੰ ਇਸ ਤਰ੍ਹਾਂ ਆਊਟ ਕੀਤੇ ਜਾਣ ਤੋਂ ਨਾਖੁਸ਼ ਸੀ ਅਤੇ ਇਸ ਤੋਂ ਬਾਅਦ 'ਖੇਡ ਭਾਵਨਾ' ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ । ਵਤਨ ਪਰਤਣ ਤੋਂ ਬਾਅਦ ਦੀਪਤੀ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਚਾਰਲੀ ਡੀਨ ਨੂੰ ਰਨ ਆਊਟ ਕਰਨ ਤੋਂ ਪਹਿਲਾਂ ਕਈ ਵਾਰ ਕ੍ਰੀਜ਼ ਤੋਂ ਬਾਹਰ ਨਿਕਲਣ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਨਾਈਟ ਨੇ ਹਾਲਾਂਕਿ ਬਿਆਨ 'ਚ ਦੀਪਤੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।

ਨਾਈਟ ਨੇ ਕਿਹਾ- ਮੈਚ ਖਤਮ ਹੋ ਗਿਆ ਹੈ। ਚਾਰਲੀ ਨੂੰ ਜਾਇਜ਼ ਢੰਗ ਨਾਲ ਆਊਟ ਕਰ ਦਿੱਤਾ ਗਿਆ ਸੀ। ਭਾਰਤ ਮੈਚ ਅਤੇ ਸੀਰੀਜ਼ ਜਿੱਤਣ ਦਾ ਹੱਕਦਾਰ ਸੀ ਪਰ ਕੋਈ ਚਿਤਾਵਨੀ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਇਸ ਨੂੰ ਦੇਣ ਦੀ ਕੋਈ ਲੋੜ ਨਹੀਂ ਸੀ, ਇਸ ਨਾਲ ਆਊਟ ਹੋਣਾ ਕੋਈ ਘੱਟ ਜਾਇਜ਼ ਨਹੀਂ ਹੋ ਜਾਂਦਾ ਪਰ ਜੇਕਰ ਉਹ ਰਨ ਆਊਟ ਕਰਨ ਦੇ ਫੈਸਲੇ ਤੋਂ ਸਹਿਜ ਹਨ ਤਾਂ ਭਾਰਤ ਨੂੰ ਚਿਤਾਵਨੀ ਬਾਰੇ ਝੂਠ ਬੋਲ ਕੇ ਇਸ ਨੂੰ ਜਾਇਜ਼ ਠਹਿਰਾਉਣ ਦੀ ਲੋੜ ਮਹਿਸੂਸ ਨਹੀਂ ਕਰਨੀ ਚਾਹੀਦੀ।


Tarsem Singh

Content Editor

Related News