ਪਹਿਲੇ ਖੋ-ਖੋ ਵਿਸ਼ਵ ਕੱਪ ’ਚ ਹਿੱਸਾ ਲੈਣਗੇ ਇੰਗਲੈਂਡ, ਜਰਮਨੀ, ਨੀਦਰਲੈਂਡ ਤੇ ਬ੍ਰਾਜ਼ੀਲ

Friday, Oct 25, 2024 - 06:40 PM (IST)

ਨਵੀਂ ਦਿੱਲੀ- ਇੰਗਲੈਂਡ, ਜਰਮਨੀ, ਨੀਦਰਲੈਂਡ ਤੇ ਅਮਰੀਕਾ ਸਮੇਤ 24 ਦੇਸ਼ ਇੱਥੇ ਇੰਦਰਾ ਗਾਂਧੀ ਸਟੇਡੀਅਮ ਵਿਚ 13 ਤੋਂ 19 ਜਨਵਰੀ ਤੱਕ ਹੋਣ ਵਾਲੇ ਖੋ-ਖੋ ਵਿਸ਼ਵ ਕੱਪ ਵਿਚ ਹਿੱਸਾ ਲੈਣਗੇ। ਚੈਂਪੀਅਨਸ਼ਿਪ ਵਿਚ ਅਫਰੀਕਾ ਦੇ ਘਾਨਾ, ਕੀਨੀਆ, ਦੱਖਣੀ ਅਫਰੀਕਾ ਤੇ ਯੁਗਾਂਡਾ ਵਰਗੇ ਦੇਸ਼ ਹੋਣਗੇ ਤਾਂ ਏਸ਼ੀਆ ਤੋਂ ਭਾਰਤ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਈਰਾਨ, ਮਲੇਸ਼ੀਆ, ਨੇਪਾਲ, ਪਾਕਿਸਤਾਨ, ਦੱਖਣੀ ਕੋਰੀਆ ਤੇ ਸ਼੍ਰੀਲੰਕਾ ਨਜ਼ਰ ਆਉਣਗੇ।
ਯੂਰਪ ਤੋਂ ਇੰਗਲੈਂਡ, ਜਰਮਨੀ, ਨੀਦਰਲੈਂਡ ਤੇ ਪੋਲੈਂਡ ਜਦਕਿ ਉੱਤਰੀ ਅਮਰੀਕਾ ਤੋਂ ਕੈਨੇਡਾ ਤੇ ਅਮਰੀਕਾ, ਦੱਖਣੀ ਅਫਰੀਕਾ ਤੋਂ ਬ੍ਰਾਜ਼ੀਲ ਤੇ ਪੇਰੂ, ਓਸ਼ੀਆਨਾ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖੇਡਣਗੇ। ਟੂਰਨਾਮੈਂਟ ਮਹਿਲਾ ਤੇ ਪੁਰਸ਼ ਵਰਗ ਵਿਚ ਹੋਵੇਗਾ ਤੇ ਦੋਵਾਂ ਵਿਚ 16-16 ਟੀਮਾਂ ਹਿੱਸਾ ਲੈਣਗੀਆਂ।


Aarti dhillon

Content Editor

Related News