T20 WC 2022 :ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਇੰਗਲੈਂਡ, ਆਸਟ੍ਰੇਲੀਆ ਦਾ ਟੁੱਟਿਆ ਸੁਫ਼ਨਾ
Saturday, Nov 05, 2022 - 05:28 PM (IST)

ਸਿਡਨੀ- ਆਸਟ੍ਰੇਲੀਆ ਕ੍ਰਿਕਟ ਟੀਮ ਦਾ ਆਪਣੀ ਧਰਤੀ 'ਤੇ ਆਈ ਸੀ. ਸੀ. ਟੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਫਿਲਹਾਲ ਟੁੱਟ ਗਿਆ ਹੈ। ਸ਼ੁੱਕਰਵਾਰ ਨੂੰ ਟੀ20 ਵਿਸ਼ਵ ਕੱਪ 2022 ਦੇ ਸੁਪਰ 12 ਦੇ ਗਰੁੱਪ ਇਕ ਦੇ ਮਹੱਤਵਪੂਰਨ ਮੈਚ 'ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਗਰੁੱਪ-1 ਦੇ ਸੈਮੀਫਾਈਨਲ 'ਚ ਜਾਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 7 ਅੰਕ ਲੈ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਹਾਲਾਂਕਿ ਆਸਟ੍ਰੇਲੀਆ ਦੇ ਵੀ 5 ਮੈਚਾਂ 'ਚ 7 ਅੰਕ ਰਹੇ, ਪਰ ਉਸ ਦੀ ਰਨ ਰੇਟ ਇੰਗਲੈਂਡ ਤੋਂ ਬਿਹਤਰ ਨਹੀਂ ਰਹੀ।
ਮੈਚ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਪਥੁਮ ਨਿਸਾਂਕਾ ਦੀਆਂ 67 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾਈਆਂ। ਨਿਸਾਂਕਾ ਤੋਂ ਇਲਾਵਾ ਕੁਸਲ ਮੇਂਡਸ ਨੇ 18 ਤੇ ਰਾਜਪਕਸੇ ਨੇ 22 ਦੌੜਾਂ ਬਣਾਈਆ। ਇਸ ਤਰ੍ਹਾਂ ਸ਼੍ਰੀਲੰਕਾ ਨੇ ਇੰਗਲੈਂਡ ਨੂੰ ਜਿੱਤ ਲਈ 142 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵਲੋਂ ਸਟੋਕਸ ਨੇ 1, ਕ੍ਰਿਸ ਵੋਕਸ ਨੇ 1, ਮਾਰਕ ਵੁੱਡ ਨੇ 3, ਸੈਮ ਕੁਰੇਨ ਨੇ 1 ਤੇ ਤੇ ਆਦਿਲ ਰਾਸ਼ਿਦ ਨੇ 1 ਵਿਕਟ ਲਈ।
ਇਹ ਵੀ ਪੜ੍ਹੋ : Happy Birthday Virat Kohli : ਵਿਰਾਟ ਕੋਹਲੀ ਦਾ ਹਰ ਰਿਕਾਰਡ ਹੈ ਬੇਹੱਦ ਖ਼ਾਸ, ਦੇਖੋ ਪੂਰੀ ਲਿਸਟ
ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ 19.4 ਓਵਰਾਂ 'ਚ ਐਲੇਕਸ ਹੇਲਸ ਦੀਆਂ 47, ਬੇਨ ਸਟੋਕਸ ਦੀਆਂ 42 ਦੌੜਾਂ ਤੇ ਜੋਸ ਬਟਲਰ ਦੀਆਂ 28 ਦੌੜਾਂ ਦੇ ਦਮ 'ਤੇ 6 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਸ਼੍ਰੀਲੰਕਾ ਵਲੋਂ ਲਾਹਿਰੂ ਕੁਮਾਰਾ ਨੇ 2, ਵਾਨਿੰਦੂ ਹਸਰੰਗਾ ਨੇ 2 ਤੇ ਧੰਨਜੈ ਡਿ ਸਿਲਵਾ ਨੇ 2 ਵਿਕਟਾਂ ਲਈਆਂ।
ਪਲੇਇੰਗ ਇਲੈਵਨ
ਇੰਗਲੈਂਡ : ਐਲੇਕਸ ਹੇਲਸ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਡੇਵਿਡ ਮਲਾਨ, ਬੇਨ ਸਟੋਕਸ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਮੋਈਨ ਅਲੀ, ਸੈਮ ਕੁਰਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਮਾਰਕ ਵੁੱਡ
ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥੀਕਸ਼ਾਨਾ, ਲਾਹਿਰੂ ਕੁਮਾਰਾ, ਕਾਸੁਨ ਰਜਿਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।