ENG vs RSA : ਸਟੋਕਸ ਤੇ ਪੋਪ ਨੇ ਇੰਗਲੈਂਡ ਨੂੰ ਚੰਗੀ ਸਥਿਤੀ ''ਚ ਪਹੁੰਚਾਇਆ

01/17/2020 2:49:06 AM

ਪੋਰਟ ਆਫ ਐਲਿਜ਼ਾਬੇਥ- ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰ ਬੇਨ ਸਟੋਕਸ ਨੇ ਦੱਖਣੀ ਅਫਰੀਕਾ ਦੇ ਤਿੰਨ 'ਰੀਵਿਊ' ਚੋਂ ਬਚ ਕੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਇੱਥੇ  ਓਲੀ ਪੋਪ  ਨਾਲ ਮਿਲ ਕੇ ਇੰਗਲੈਂਡ ਨੂੰ ਚੰਗੀ ਸਥਿਤੀ ਵਿਚ ਪਹੁੰਚਾਇਆ। ਇੰਗਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ 'ਤੇ 224 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਨੇ ਕੁਝ ਸਮੇਂ ਲਈ ਆਪਣਾ ਪਲੜਾ ਭਾਰੀ ਰੱਖਿਆ ਪਰ ਸਟੋਕਸ (ਅਜੇਤੂ 38) ਤੇ ਪੋਪ (ਅਜੇਤੂ 39) ਨੇ ਆਖਿਰ ਵਿਚ ਸਪਾਟ ਪਿੱਚ 'ਤੇ ਇੰਗਲੈਂਡ ਨੂੰ ਬਿਹਤਰ ਸਥਿਤੀ ਵਿਚ ਪਹੁੰਚਾਇਆ। ਇਨ੍ਹਾਂ ਦੋਵਾਂ ਨੇ ਹੁਣ ਤਕ 76 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।

PunjabKesari


Gurdeep Singh

Content Editor

Related News