ENG vs PAK : ਤੀਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 137/8

08/08/2020 2:36:44 AM

ਮਾਨਚੈਸਟਰ– ਪਹਿਲੀ ਪਾਰੀ ਵਿਚ 107 ਦੌੜਾਂ ਨਾਲ ਪਿਛੜਨ ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ ਦੂਜੀ ਪਾਰੀ ਵਿਚ ਪਾਕਿਸਤਾਨ ਦੀਆਂ 8 ਵਿਕਟਾਂ 137 ਦੌੜਾਂ 'ਤੇ ਕੱਢ ਕੇ ਪਹਿਲੇ ਕ੍ਰਿਕਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਇੰਗਲੈਂਡ ਨੂੰ ਮੈਚ ਵਿਚ ਵਾਪਸੀ ਦਿਵਾ ਦਿੱਤੀ। ਪਾਕਿਸਤਾਨ ਦੀਆਂ ਪਹਿਲੀ ਪਾਰੀ ਦੀਆਂ 326 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ 219 ਦੌੜਾਂ 'ਤੇ ਆਲ ਆਊਟ ਹੋ ਗਈ ਸੀ, ਜਿਸ ਨਾਲ ਮਹਿਮਾਨ ਟੀਮ ਨੂੰ ਪਹਿਲੀ ਪਾਰੀ ਵਿਚ 107 ਦੌੜਾਂ ਦੀ ਬੜ੍ਹਤ ਮਿਲੀ ਸੀ।

PunjabKesari
ਪਾਕਿਸਤਾਨ ਲਈ ਲੈੱਗ ਸਪਿਨਰਾਂ ਯਾਸਿਰ ਸ਼ਾਹ ਤੇ ਸ਼ਾਦਾਬ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ ਪਰ ਉਸਦੇ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ। ਪਾਕਿਸਤਾਨ ਦੀ ਦੂਜੀ ਪਾਰੀ ਇੰਗਲੈਂਡ ਦੀ ਅਨੁਸ਼ਾਸਿਤ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਲੜਖੜਾ ਗਈ। ਉਸ ਨੇ 8 ਵਿਕਟਾਂ 137 ਦੌੜਾਂ 'ਤੇ ਬਣਾ ਦਿੱਤੀਆਂ ਤੇ ਹੁਣ ਉਸਦੇ ਕੋਲ 244 ਦੌੜਾਂ ਦੀ ਬੜ੍ਹਤ ਹੈ ਜਦਕਿ ਦੋ ਦਿਨਾਂ ਦੀ ਖੇਡ ਅਜੇ ਬਾਕੀ ਹੈ।

PunjabKesari
ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਪੁਛੱਲੇ ਬੱਲੇਬਾਜ਼ ਯਾਸਿਰ ਸ਼ਾਹ 12 ਦੌੜਾਂ ਬਣਾ ਕੇ ਤੇ ਮੁਹੰਮਦ ਅੱਬਾਸ ਖਾਤਾ ਖੋਲ੍ਹੇ ਬਿਨਾਂ ਕ੍ਰੀਜ਼ 'ਤੇ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਬੱਲੇਬਾਜ਼ਾਂ ਵਿਚ ਓਲੀ ਪੋਪ ਨੂੰ ਛੱਡ ਕੇ ਕੋਈ ਨਹੀਂ ਚੱਲ ਸਕਿਆ ਜਿਹੜਾ 62 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਯਾਸਿਰ ਸ਼ਾਹ ਨੇ 4 ਤੇ ਸ਼ਾਦਾਬ ਖਾਨ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕਰ ਦਿੱਤਾ।

PunjabKesari
ਦੂਜੇ ਦਿਨ ਇੰਗਲੈਂਡ ਨੇ 4 ਵਿਕਟਾਂ 92 ਦੌੜਾਂ 'ਤੇ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਪੋਪ ਨੇ ਪਾਰੀ ਨੂੰ ਸੰਭਾਲਿਆ। ਉਹ ਕੱਲ 46 ਦੌੜਾਂ 'ਤੇ ਅਜੇਤੂ ਸੀ। ਆਪਣਾ ਪੰਜਵਾਂ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਹ ਵਿਕਟ ਗੁਆ ਬੈਠਾ। ਪਹਿਲੇ ਘੰਟੇ ਵਿਚ ਬੱਲੇ ਨਾਲ ਸਿਰਫ 9 ਦੌੜਾਂ ਬਣੀਆਂ ਜਦਕਿ 10 ਦੌੜਾਂ ਵਾਧੂ ਸਨ। ਪਹਿਲੇ ਘੰਟੇ ਵਿਚ ਸ਼ਾਹੀਨ ਅਫਰੀਦੀ ਦੀ ਗੇਂਦ 'ਤੇ ਪੋਪ ਬੋਲਡ ਹੋਣ ਤੋਂ ਵਾਲ-ਵਾਲ ਬਚ ਗਿਆ ਸੀ ਜਦਕਿ ਬਟਲਰ ਦਾ ਕੈਚ ਦੂਜੀ ਸਲਿਪ 'ਤੇ ਥੋੜ੍ਹਾ ਅੱਗੇ ਰਹਿ ਗਿਆ। ਨਸੀਮ ਸ਼ਾਹ ਨੇ ਪੋਪ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਦਕਿ ਮੁਹੰਮਦ ਅੱਬਾਸ 3 ਵਾਰ ਬਟਲਰ ਦੀ ਵਿਕਟ ਲੈਣ ਦੇ ਨੇੜੇ ਪਹੁੰਚਿਆ। ਡ੍ਰਿਕੰਸ ਬ੍ਰੇਕ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਪੰਜਵੀਂ ਵਿਕਟ ਦੀ ਸਾਂਝੇਦਾਰੀ ਵਿਚ ਦੋਵਾਂ ਨੇ 65 ਦੌੜਾਂ ਜੋੜੀਆਂ।

PunjabKesari
ਨਸੀਮ ਨੇ ਇਸ ਸਾਂਝੇਦਾਰੀ ਨੂੰ ਤੋੜ ਕੇ ਪੋਪ ਨੂੰ ਗਲੀ ਵਿਚ ਕੈਚ ਆਊਟ ਕਰਵਾਇਆ। ਵੋਕਸ ਨੂੰ ਆਉਂਦੇ ਹੀ ਕਈ ਬਾਊਂਸਰਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਸਬਰ ਨਹੀਂ ਖੋਹਿਆ। ਉਸ ਨੇ ਸ਼ਾਹੀਨ ਨੂੰ ਦੋ ਚੌਕੇ ਵੀ ਲਾਏ। ਮੀਂਹ ਕਾਰਣ ਕੁਝ ਦੇਰ ਖੇਡ ਰੁਕੀ ਰਹੀ। ਜੋਸ ਬਟਲਰ ਨੂੰ ਦੂਜੇ ਸੈਸ਼ਨ ਵਿਚ ਯਾਸਿਰ ਨੇ ਆਊਟ ਕੀਤਾ। ਉਥੇ ਹੀ ਵੋਕਸ ਉਸਦਾ ਚੌਥਾ ਸ਼ਿਕਾਰ ਬਣਿਆ, ਜਿਹੜਾ 19 ਦੌੜਾਂ ਬਣਾ ਕੇ ਬੋਲਡ ਹੋਇਆ। ਇਕ ਸਮੇਂ ਇੰਗਲੈਂਡ ਦਾ ਸਕੋਰ 8 ਵਿਕਟਾਂ 'ਤੇ 170 ਦੌੜਾਂ ਸੀ ਪਰ ਸਟੂਅਰਟ ਬ੍ਰਾਡ ਨੇ ਆਖਿਰ ਵਿਚ ਦੋ ਪੁਛੱਲੇ ਬੱਲੇਬਾਜ਼ਾਂ ਨਾਲ 49 ਦੌੜਾਂ ਜੋੜੀਆਂ। ਉਹ 29 ਦੌੜਾਂ ਬਣਾ ਕੇ ਅਜੇਤੂ ਰਿਹਾ ਤੇ ਉਸ ਨੇ ਸ਼ਾਹੀਨ ਨੂੰ ਲਗਾਤਾਰ 3 ਚੌਕੇ ਤੇ ਯਾਸਿਰ ਨੂੰ ਛੱਕਾ ਲਾਇਆ। ਦੂਜੇ ਪਾਸੇ 'ਤੇ ਉਸਦਾ ਸਾਥ ਦੇਣ ਲਈ ਹਾਲਾਂਕਿ ਕੋਈ ਨਹੀਂ ਬਚਿਆ। ਸ਼ਾਦਾਬ ਨੇ ਜੋਫ੍ਰਾ ਆਰਚਰ ਤੇ ਜੇਮਸ ਐਂਡਰਸਨ ਨੂੰ ਪੈਵੇਲੀਅਨ ਭੇਜਿਆ।

PunjabKesari


Gurdeep Singh

Content Editor

Related News