ਕ੍ਰਿਕਟਰ Jack Leach ਨਾਲ ਵਾਪਰਿਆ ਦਰਦਨਾਕ ਹਾਦਸਾ, ਫੀਲਡਿੰਗ ਦੌਰਾਨ ਸਿਰ 'ਤੇ ਲੱਗੀ ਗੰਭੀਰ ਸੱਟ
Friday, Jun 03, 2022 - 11:57 AM (IST)
ਸਪੋਰਟਸ ਡੈਸਕ- ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਲਾਰਡਸ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਲੈਫਟ ਆਰਮ ਸਪਿਨ ਗੇਂਦਬਾਜ਼ ਜੈਕ ਲੀਚ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੇ ਇਸ ਟਵੀਟ ਨੇ ਮਚਾਈ ਹਲਚਲ, BCCI ਸਕੱਤਰ ਜੈ ਸ਼ਾਹ ਨੂੰ ਦੇਣੀ ਪਈ ਸਫ਼ਾਈ
ਫੀਲਡਿੰਗ ਦੇ ਦੌਰਾਨ ਸਿਰ 'ਤੇ ਲੱਗੀ ਸੱਟ
ਜੈਕ ਲੀਚ ਦੇ ਸਿਰ 'ਤੇ ਫੀਲਡਿੰਗ ਦੇ ਦੌਰਾਨ ਜ਼ਬਰਦਸਤ ਸੱਟ ਲਗ ਗਈ। ਦਰਅਸਲ ਹੋਇਆ ਇੰਝ ਕਿ ਨਿਊਜ਼ੀਲੈਂਡ ਦੀ ਪਾਰੀ ਦੇ ਪੰਜਵੇਂ ਓਵਰ 'ਚ ਡੇਵੋਨ ਕਾਨਵੇ ਨੇ ਇਕ ਜ਼ਬਰਦਸਤ ਸ਼ਾਟ ਖੇਡਿਆ, ਜਿਸ ਨੂੰ ਰੋਕਦੇ ਹੋਏ ਬਾਊਂਡਰੀ ਲਾਈਨ 'ਤੇ ਇੰਗਲੈਂਡ ਦੇ ਲੈਫ਼ਟ ਆਰਮ ਸਪਿਨ ਗੇਂਦਬਾਜ਼ ਜੈਕ ਲੀਚ ਦੇ ਸਿਰ ਦੇ ਭਾਰ ਡਿੱਗ ਗਏ ਤੇ ਉਨ੍ਹਾਂ ਦੇ ਸਿਰ 'ਤੇ ਸੱਟ ਲਗ ਗਈ। ਜੈਕ ਲੀਚ ਇਸ ਤੋਂ ਬਾਅਦ ਜ਼ਮੀਨ 'ਤੇ ਲੇਟ ਗਏ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਕ੍ਰਿਕਟਰ ਦੀਪਕ ਚਾਹਰ, ਜਯਾ ਨਾਲ ਲਏ 7 ਫੇਰੇ (ਤਸਵੀਰਾਂ)
ਜੈਕ ਲੀਚ ਪਹਿਲੇ ਟੈਸਟ ਤੋਂ ਬਾਹਰ
ਇੰਗਲੈਂਡ ਕ੍ਰਿਕਟ ਟੀਮ ਦੀ ਮੈਡੀਕਲ ਟੀਮ ਨੇ ਜੈਕ ਲੀਚ ਦਾ ਚੈੱਕ ਅਪ ਕੀਤਾ। ਜੈਕ ਲੀਚ ਇਸ ਹਾਲਤ 'ਚ ਨਹੀਂ ਸਨ ਕਿ ਉਹ ਮੈਚ 'ਚ ਦੁਬਾਰਾ ਖੇਡ ਸਕਣ, ਜਿਸ ਤੋਂ ਬਾਅਦ ਜੈਕ ਲੀਚ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਸਿਰ 'ਚ ਗੰਭੀਰ ਸੱਟ ਤੇ ਕਨਕਸ਼ਨ ਦੀ ਵਜ੍ਹਾ ਨਾਲ ਜੈਕ ਲੀਚ ਇਸ ਪੂਰੇ ਟੈਸਟ ਮੈਚ ਤੋਂ ਬਾਹਰ ਹੋ ਚੁੱਕੇ ਹਨ। ਜੈਕ ਲੀਚ ਦੀ ਜਗ੍ਹਾ ਇੰਗਲੈਂਡ ਕ੍ਰਿਕਟ ਟੀਮ ਦੀ ਪਲੇਇੰਗ ਇਲੈਵਨ 'ਚ ਸਪਿਨਰ ਮੈਥਿਊ ਪਾਰਕਿੰਸਨ ਨੂੰ ਜਗ੍ਹਾ ਮਿਲੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।