ENG vs NED, CWC 23: ਇੰਗਲੈਂਡ ਨੇ ਨੀਦਰਲੈਂਡ ਨੂੰ ਦਿੱਤਾ 340 ਦੌੜਾਂ ਦਾ ਟੀਚਾ
Wednesday, Nov 08, 2023 - 06:02 PM (IST)
ਸਪੋਰਟਸ ਡੈਸਕ—ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 40ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੇਨ ਸਟੋਕਸ ਨੇ ਸੈਂਕੜਾ (84 ਗੇਂਦਾਂ 'ਤੇ 6 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 108 ਦੌੜਾਂ) ਅਤੇ ਡੇਵਿਡ ਮਲਾਨ ਨੇ 74 ਗੇਂਦਾਂ 'ਤੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ। ਨੀਦਰਲੈਂਡ ਨੂੰ 9 ਵਿਕਟਾਂ ਦੇ ਨੁਕਸਾਨ 'ਤੇ 340 ਦੌੜਾਂ ਦਾ ਟੀਚਾ ਮਿਲਿਆ ਹੈ। ਨੀਦਰਲੈਂਡ ਲਈ ਬਾਸ ਡੀ ਲੀਡੇ ਨੇ 75 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਆਰੀਅਨ ਦੱਤ ਅਤੇ ਲੋਗਨ ਵੈਨ ਬੀਕ ਨੇ ਕ੍ਰਮਵਾਰ 67 ਅਤੇ 88 ਦੌੜਾਂ ਦੇ ਕੇ 2-2 ਵਿਕਟਾਂ ਲਈਆਂ।
ਹੈੱਡ ਟੂ ਹੈੱਡ
ਕੁੱਲ ਮੈਚ - 6
ਇੰਗਲੈਂਡ - 6 ਜਿੱਤਾਂ
ਨੀਦਰਲੈਂਡਜ਼ - ਜ਼ੀਰੋ
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਪਿੱਚ ਰਿਪੋਰਟ
ਪੁਣੇ ਦੇ ਮੈਦਾਨ ਦੀਆਂ ਪਿੱਚਾਂ ਕਾਲੀ ਮਿੱਟੀ ਤੋਂ ਤਿਆਰ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ ਇਸ ਸਟੇਡੀਅਮ ਵਿੱਚ ਕੁੱਲ 9 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਹ ਬੱਲੇਬਾਜ਼ੀ ਦੇ ਅਨੁਕੂਲ ਵਿਕਟ ਹੈ ਜਿਸ ਦਾ ਸਭ ਤੋਂ ਵੱਧ ਸਕੋਰ 356 ਹੈ।
ਮੌਸਮ
ਪੁਣੇ ਵਿੱਚ ਮੀਂਹ ਦਾ ਕੋਈ ਖਤਰਾ ਨਹੀਂ ਹੈ। ਤਾਪਮਾਨ 32 ਡਿਗਰੀ ਸੈਲਸੀਅਸ ਤੋਂ 22 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਲੇਇੰਗ 11
ਇੰਗਲੈਂਡ: ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਗੁਸ ਐਟਕਿੰਸਨ, ਆਦਿਲ ਰਾਸ਼ਿਦ।
ਨੀਦਰਲੈਂਡਜ਼: ਵੇਸਲੇ ਬਰੇਸੀ, ਮੈਕਸ ਓ'ਡੌਡ, ਕੋਲਿਨ ਐਕਰਮੈਨ, ਸਿਏਬ੍ਰੈਂਡ ਏਂਗਲਬ੍ਰੈਚਟ, ਸਕਾਟ ਐਡਵਰਡਸ (ਵਿਕਟਕੀਪਰ/ਕਪਤਾਨ), ਬਾਸ ਡੀ ਲੀਡੇ, ਤੇਜਾ ਨਦਾਮਨੁਰੂ, ਲੋਗਨ ਵੈਨ ਬੀਕ, ਰੋਇਲੋਫ ਵੈਨ ਡੇਰ ਮੇਰਵੇ, ਆਰੀਅਨ ਦੱਤ, ਪਾਲ ਵੈਨ ਮੀਕੇਰੇਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711