ENG v IND : ਮੋਈਨ ਅਲੀ ਨੇ ਇੰਗਲੈਂਡ 'ਚ ਪੂਰੀਆਂ ਕੀਤੀਆਂ 100 ਵਿਕਟਾਂ
Monday, Aug 16, 2021 - 09:09 PM (IST)
ਲੰਡਨ- ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਟੈਸਟ ਕ੍ਰਿਕਟ ਵਿਚ ਵਾਪਸੀ ਦਾ ਪੂਰਾ ਮਜ਼ਾ ਲੈ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਕਰੀਅਰ ਦੇ ਇਸ ਮੁਕਾਮ 'ਤੇ ਉਹ ਜ਼ਿਆਦਾ ਦਬਾਅ ਨਹੀਂ ਲੈ ਕੇ ਆਪਣੇ ਖੇਡ ਦਾ ਅਨੰਦ ਲੈਣਾ ਚਾਹੁੰਦੇ ਹਨ। ਭਾਰਤ ਦੇ ਵਿਰੁੱਧ ਪਹਿਲੇ ਟੈਸਟ ਦੇ ਲਈ ਦੋ ਸਾਲ ਬਾਅਦ ਟੀਮ ਵਿਚ ਵਾਪਸੀ ਕਰਨ ਵਾਲੇ ਅਲੀ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ ਵਿਚ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)
ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਖੇਡ ਤੋਂ ਖੁਸ਼ ਹਾਂ। ਮੈਂ ਹੁਣ ਇਸ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈ ਰਿਹਾ ਅਤੇ ਖੇਡ ਦਾ ਪੂਰਾ ਅਨੰਦ ਲੈ ਰਿਹਾ ਹਾਂ। ਮੈਨੂੰ ਪਤਾ ਹੈ ਕਿ ਖਰਾਬ ਦਿਨ ਵੀ ਆਉਣਗੇ ਅਤੇ ਵਧੀਆ ਦਿਨ ਵੀ ਆਉਣਗੇ। ਮੈਂ ਇਸ ਸੀਰੀਜ਼ ਦਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਵਿਕਟਾਂ ਹਾਸਲ ਕਰਨ ਦੇ ਨਾਲ ਕੁਝ ਦੌੜਾਂ ਬਣਾਉਣਾ ਚਾਹੁੰਦਾ ਸੀ। ਮੈਂ ਆਪਣੇ ਕ੍ਰਿਕਟ ਦਾ ਮਜ਼ਾ ਲੈ ਰਿਹਾ ਹਾਂ ਅਤੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਵੀ।
ਦੂਜੇ ਟੈਸਟ ਮੈਚ ਦੇ ਚੌਥੇ ਦਿਨ ਮੋਈਨ ਅਲੀ ਨੇ ਵਧੀਆ ਬੱਲੇਬਾਜ਼ੀ ਕਰ ਰਹੇ ਰਹਾਣੇ ਨੂੰ 61 ਦੌੜਾਂ 'ਤੇ ਆਊਟ ਕਰ ਟੀਮ ਨੂੰ ਵੱਡੀ ਸਫਲਤਾ ਦਿਵਾਈ। ਇਸ ਤੋਂ ਬਾਅਦ ਉਨ੍ਹਾਂ ਨੇ ਰਵਿੰਦਰ ਜਡੇਜਾ ਨੂੰ 3 ਦੌੜਾਂ 'ਤੇ ਆਊਟ ਕਰ ਭਾਰਤੀ ਪਾਰੀ ਨੂੰ 6ਵਾਂ ਝਟਕਾ ਦਿੱਤਾ। ਇਸ ਦੇ ਨਾਲ ਹੀ ਮੋਈਨ ਅਲੀ ਨੇ ਇੰਗਲੈਂਡ ਵਿਚ ਆਪਣੀਆਂ 100 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ।
ਇੰਗਲੈਂਡ ਵਿਚ 100 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨ ਗੇਂਦਬਾਜ਼
ਅੰਡਰਵੁੱਡ (145)
ਲੇਕਰ (135)
ਵਾਰਨ (129)
ਸਵਾਨ (120)
ਲਾਕ (104)
ਇਲਿੰਗਵਰਥ (102)
ਮੋਈਨ (101)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।