ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !
Sunday, Aug 29, 2021 - 08:29 PM (IST)
ਲੀਡਸ- ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦੇ ਜ਼ਖਮੀ ਗੋਡੇ ਦਾ ਸ਼ਨੀਵਾਰ ਨੂੰ ਸੈਕਨ ਕੀਤਾ ਗਿਆ ਤਾਂਕਿ ਪਤਾ ਲੱਗ ਸਕੇ ਕਿ ਗੋਡੇ ਦੀ ਸੱਟ ਕਿੰਨੀ ਗੰਭੀਰ ਹੈ। ਟੀਮ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ
ਤੀਜੇ ਟੈਸਟ ਦੇ ਪਹਿਲੇ ਦਿਨ ਇੰਗਲੈਂਡ ਦੀ ਪਾਰੀ ਦੇ 32ਵੇਂ ਓਵਰ 'ਚ ਜਡੇਜਾ ਨੇ ਮੁਹੰਮਦ ਸ਼ਮੀ ਦੀ ਗੇਂਦ 'ਤੇ ਓਪਨਰ ਹਸੀਬ ਹਮੀਦ ਦੇ ਸ਼ਾਟ ਨੂੰ ਪੁਆਇੰਟ 'ਤੇ ਜਾਣ ਨੂੰ ਰੋਕਣ ਦੇ ਲਈ ਡਾਈਵ ਲਗਾਈ ਜਿਸ ਕਾਰਨ ਉਹ ਜ਼ਖਮੀ ਹੋ ਗਏ। ਬਾਅਦ ਵਿਚ ਉਸੇ ਓਵਰ 'ਚ ਉਹ ਆਪਣਾ ਸੱਜਾ ਪੈਰ ਫੜ੍ਹ ਕੇ ਬਾਹਰ ਜਾਂਦੇ ਦਿਖਾਈ ਦਿੱਤੇ। ਜਡੇਜਾ ਨੇ ਉਸ ਸਮੇਂ ਤੱਕ ਪੰਜ ਹੀ ਓਵਰ ਸੁੱਟੇ ਸਨ ਅਤੇ ਉਨ੍ਹਾਂ ਨੇ ਫਿਰ ਦਿਨ ਭਰ ਕੋਈ ਗੇਂਦਬਾਜ਼ੀ ਨਹੀਂ ਕੀਤੀ ਪਰ ਜਡੇਜਾ ਨੇ ਇੰਗਲੈਂਡ ਦੀ ਇਕਲੌਤੀ ਪਾਰੀ ਵਿਚ ਕੁੱਲ 32 ਓਵਰ ਸੁੱਟੇ ਤੇ ਭਾਰਤ ਦੀ ਦੂਜੀ ਪਾਰੀ ਵਿਚ 25 ਗੇਂਦਾਂ 'ਚ 30 ਦੌੜਾਂ ਬਣਾਈਆਂ। ਭਾਰਤ ਤੀਜਾ ਟੈਸਟ ਤੀਜੇ ਦਿਨ ਦੇ ਅੰਦਰ ਪਾਰੀ ਅਤੇ 76 ਦੌੜਾਂ ਨਾਲ ਹਾਰ ਗਿਆ। ਇੰਗਲੈਂਡ ਨੇ ਇਸ ਜਿੱਤ ਦੇ ਨਾਲ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।