ENG v IND : ਦੂਜੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 43/0
Friday, Sep 03, 2021 - 11:10 PM (IST)
ਲੰਡਨ- ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਲੰਡਨ ਦੇ ਕੇਨਿੰਗਟਨ ਓਵਲ ’ਚ ਸ਼ੁਰੂ ਹੋ ਗਈ ਹੈ। ਇੰਗਲੈਂਡ ਦਾ ਦੂਜਾ ਵਿਕਟ ਕ੍ਰੇਗ ਓਵਰਟਨ ਦੇ ਤੌਰ 'ਤੇ ਡਿੱਗਾ। ਓਵਰਟਨ 1 ਦੌੜ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਦੀ ਗੇਂਦ 'ਤੇ ਵਿਰਾਟ ਕੋਹਲੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇੰਗਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਮਲਾਨ 31 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਰੋਹਿਤ ਦਾ ਸ਼ਿਕਾਰ ਬਣੇ। ਇੰਗਲੈਂਡ ਨੂੰ ਛੇਵਾਂ ਝਟਕਾ 37 ਦੌੜਾਂ ਬਣਾ ਕੇ ਖੇਡ ਰਹੇ ਬੇਅਰਸਟੋ ਨੂੰ ਮੁਹੰਮਦ ਸਿਰਾਜ ਨੇ ਐੱਲ.ਬੀ.ਡਬਲਯੂ. ਆਊਟ ਕੀਤਾ।
ਇਸ ਦੌਰਾਨ ਇੰਗਲੈਂਡ ਦੀ ਪੂਰੀ ਟੀਮ 290 ਦੌੜਾਂ 'ਤੇ ਢੇਰ ਹੋ ਗਈ ਅਤੇ ਭਾਰਤ 'ਤੇ 99 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਦੂਜੀ ਪਾਰੀ ’ਚ ਖੇਡਣ ਉੇੱਤਰੀ ਭਾਰਤੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 43 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 22 ਦੌੜਾਂ ਤੇ ਰੋਹਿਤ ਸ਼ਰਮਾ 20 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਹਨ। ਭਾਰਤ ਅਜੇ ਇੰਗਲੈਂਡ ਤੋਂ 56 ਦੌੜਾਂ ਪਿੱਛੇ ਹੈ।
ਇਹ ਵੀ ਪੜ੍ਹੋ : ਮੁਕਾਬਲੇ ਦੌਰਾਨ ਲੱਗੀ ਸੱਟ ਕਾਰਨ ਮੈਕਸੀਕੋ ਦੀ ਮਹਿਲਾ ਮੁੱਕੇਬਾਜ਼ ਦੀ ਮੌਤ
ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 191 ਦੌੜਾਂ 'ਤੇ ਢੇਰ ਹੋ ਗਈ। ਆਪਣੀ ਪਹਿਲੀ ਪਾਰੀ ’ਚ ਖੇਡਣ ਉੱਤਰੀ ਇੰਗਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ ਰੋਰੀ ਬਰਨਜ਼ 5 ਦੌੜਾਂ ਤੇ ਹਸੀਬ ਹਮੀਦ ਜ਼ੀਰੋ ’ਤੇ ਆਊਟ ਹੋ ਗਏ। ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਉਮੇਸ਼ ਯਾਦਵ ਨੇ 21 ਦੌੜਾਂ ’ਤੇ ਬੋਲਡ ਆਊਟ ਕੀਤਾ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ’ਤੇ 3 ਵਿਕਟਾਂ ਦੇ ਨੁਕਸਾਨ ’ਤੇ 53 ਦੌੜਾਂ ਬਣਾ ਲਈਆਂ ਸਨ। ਦਿਨ ਦੀ ਖੇਡ ਖ਼ਤਮ ਹੋਣ ਤਕ ਇੰਗਲੈਂਡ ਭਾਰਤ ਤੋਂ 138 ਦੌੜਾਂ ਪਿੱਛੇ ਸੀ।
ਪਲੇਇੰਗ ਇਲੈਵਨ
ਇੰਗਲੈਂਡ : ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਓਲੀ ਪੋਪ, ਜੋਨੀ ਬੇਅਰਸਟੋ (ਵਿਕਟਕੀਪਰ), ਮੋਇਨ ਅਲੀ, ਕ੍ਰਿਸ ਵੋਕਸ, ਕਰੇਗ ਓਵਰਟਨ, ਓਲੀ ਰੌਬਿਨਸਨ, ਜੇਮਜ਼ ਐਂਡਰਸਨ।
ਭਾਰਤ : ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।