ENG v IND 4th Test Day 3 Stumps : ਰੋਹਿਤ ਦਾ ਸੈਂਕੜਾ, ਭਾਰਤ ਚੰਗੀ ਸਥਿਤੀ 'ਚ

Saturday, Sep 04, 2021 - 07:27 PM (IST)

ENG v IND 4th Test Day 3 Stumps : ਰੋਹਿਤ ਦਾ ਸੈਂਕੜਾ, ਭਾਰਤ ਚੰਗੀ ਸਥਿਤੀ 'ਚ

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋ ਚੁੱਕੀ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਵਿਦੇਸ਼ੀ ਧਰਤੀ 'ਤੇ ਪਹਿਲੇ ਸੈਂਕੜੇ (127 ਦੌੜਾਂ) ਤੇ ਚੇਤੇਸ਼ਵਰ ਪੁਰਾਜਾ (61) ਨਾਲ ਦੂਜੀ ਵਿਕਟ ਲਈ 153 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਤੀਜੇ ਦਿਨ ਸਟੰਪ ਤਕ 3 ਵਿਕਟਾਂ 'ਤੇ 270 ਦੌੜਾਂ ਬਣਾਈਆਂ। ਭਾਰਤੀ ਟੀਮ ਇਸ ਤਰ੍ਹਾਂ 171 ਦੌੜਾਂ ਦੀ ਬੜ੍ਹਤ ਲੈ ਚੁੱਕੀ ਹੈ। ਖ਼ਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਜਲਦੀ ਖ਼ਤਮ ਕਰਨੀ ਪਈ। ਕਪਤਾਨ ਵਿਰਾਟ ਕੋਹਲੀ 22 ਤੇ ਰਵਿੰਦਰ ਜਡੇਜਾ 9 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ।

ਪਲੇਇੰਗ ਇਲੈਵਨ
ਇੰਗਲੈਂਡ :
 ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਓਲੀ ਪੋਪ, ਜੋਨੀ ਬੇਅਰਸਟੋ (ਵਿਕਟਕੀਪਰ), ਮੋਇਨ ਅਲੀ, ਕ੍ਰਿਸ ਵੋਕਸ, ਕਰੇਗ ਓਵਰਟਨ, ਓਲੀ ਰੌਬਿਨਸਨ, ਜੇਮਜ਼ ਐਂਡਰਸਨ।

ਭਾਰਤ : ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।


author

Tarsem Singh

Content Editor

Related News