ਪਾਕਿ ਨੂੰ ਧੂੜ ਚਟਾਉਣ ਵਾਲੀ ਕ੍ਰਿਕਟਰ ਏਕਤਾ ਨਾਲ ਬਦਸਲੂਕੀ

09/18/2017 10:58:18 AM

ਦੇਹਰਾਦੂਨ— ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਪੰਜ ਵਿਕਟਾਂ ਲੈਣ ਵਾਲੀ ਭਾਰਤੀ ਕ੍ਰਿਕਟਰ ਏਕਤਾ ਬਿਸ਼ਟ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਬਦਸਲੂਕੀ ਕਰਦੇ ਹੋਏ ਉਨ੍ਹਾਂ ਨੂੰ ਮੰਚ ਤੋਂ ਹੇਠਾਂ ਉਤਾਰ ਦਿੱਤਾ। ਦੇਹਰਾਦੂਨ ਦੇ ਰੇਸਕੋਰਸ ਮੈਦਾਨ 'ਚ ਪੀ.ਐੱਮ. ਮੋਦੀ ਦੇ ਜਨਮ ਦਿਨ 'ਤੇ 'ਬੇਟੀ ਬਚਾਓ- ਬੇਟੀ ਪੜ੍ਹਾਓ' ਪ੍ਰੋਗਰਾਮ 'ਚ ਏਕਤਾ ਐਤਵਾਰ ਨੂੰ ਸ਼ਿਰਕਤ ਕਰਨ ਪਹੁੰਚੀ ਸੀ।

ਪ੍ਰੋਗਰਾਮ 'ਚ ਏਕਤਾ ਨੂੰ ਖਾਸ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਸੀ ਪਰ ਬੀ.ਜੇ.ਪੀ. ਨੇਤਾ ਅਤੇ ਮੰਤਰੀਆਂ ਦੇ ਸਟੇਜ 'ਤੇ ਪੂਰੀ ਜਗ੍ਹਾ ਕਬਜ਼ਾ ਕਰ ਲੈਣ ਦੇ ਕਾਰਨ ਸਰੁੱਖਿਆ ਕਮਰਚਾਰੀਆਂ ਨੇ ਧੱਕੇ ਦੇ ਕੇ ਏਕਤਾ ਨੂੰ ਮੰਚ ਤੋਂ ਹੇਠਾਂ ਉਤਾਰ ਦਿੱਤਾ। ਪ੍ਰੋਗਰਾਮ ਸਵੇਰੇ ਲਗਭਗ 9 ਵਜੇ ਸ਼ੁਰੂ ਹੋਇਆ ਸੀ। ਉਤਰਾਖੰਡ ਦੇ ਸੀ.ਐੱਮ. ਤ੍ਰਿਵੇਂਦਰ ਸਿੰਘ ਰਾਵਤ, ਭਾਜਪਾ ਦੇ ਸੂਬਾ ਪ੍ਰਧਾਨ ਅਜੇ ਭੱਟ, ਰਾਜ ਸਰਕਾਰ 'ਚ ਮੰਤਰੀ ਧਨਸਿੰਘ ਰਾਵਤ ਅਤੇ ਰੇਖਾ ਆਰਯ ਸਟੇਜ 'ਤੇ ਪਹੁੰਚੇ। ਉਨ੍ਹਾਂ ਦੇ ਨਾਲ ਬੀ.ਜੇ.ਪੀ. ਦੇ ਕਈ ਕਾਰਜਕਰਤਾ ਵੀ ਮੰਚ 'ਤੇ ਚੜ੍ਹ ਗਏ ਅਤੇ ਸਟੇਜ ਪੂਰੀ ਤਰ੍ਹਾਂ ਭਰ ਗਈ।

ਇਸ ਵਿਚਾਲੇ ਜਦੋਂ ਲੈਫਟ ਆਰਮ ਸਪਿਨਰ ਏਕਤਾ ਬਿਸ਼ਟ ਮੰਚ ਵੱਲ ਆਈ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਹੇਠਾਂ ਉਤਾਰ ਦਿੱਤਾ। ਇਸ ਤੋਂ ਬਾਅਦ ਏਕਤਾ ਨਾਰਾਜ਼ ਹੋ ਕੇ ਗ੍ਰਾਊਂਡ 'ਤੇ ਆਮ ਲੋਕਾਂ ਲਈ ਰੱਖੀਆਂ ਕੁਰਸੀਆਂ 'ਚੋਂ ਇਕ 'ਤੇ ਜਾ ਕੇ ਬੈਠ ਗਈ। ਬਾਅਦ 'ਚ ਮੁੱਖਮੰਤਰੀ ਰਾਵਤ ਨੇ ਆਪਣੇ ਭਾਸ਼ਣ 'ਚ ਜਦੋਂ ਏਕਤਾ ਦਾ ਨਾਂ ਲਿਆ ਤਾਂ ਆਯੋਜਕਾਂ ਦੇ ਹੱਥ-ਪੈਰ ਫੁਲ ਗਏ। ਫਿਰ ਪ੍ਰੋਗਰਾਮ 'ਚ ਮੌਜੂਦ ਕਾਰਜਕਰਤਾ ਏਕਤਾ ਬਿਸ਼ਟ ਨੂੰ ਗ੍ਰਾਊਂਡ ਤੋਂ ਲੈਣ ਆਏ ਅਤੇ ਮੰਚ ਤੱਕ ਲੈ ਗਏ। ਏਕਤਾ ਨੇ 46 ਵਨਡੇ ਇੰਟਰਨੈਸ਼ਨਲ ਮੈਚਾਂ 'ਚ ਕੁੱਲ 71 ਵਿਕਟਾਂ ਲਈਆਂ ਹਨ।


Related News