ਲਖਨਊ 'ਚ ਮੈਚ ਤੋਂ ਪਹਿਲਾਂ ਯੋਗੀ ਸਰਕਾਰ ਨੇ ਰਾਤੋ-ਰਾਤ ਬਦਲਿਆ ਸਟੇਡੀਅਮ ਦਾ ਨਾਂ

Tuesday, Nov 06, 2018 - 11:23 AM (IST)

ਲਖਨਊ 'ਚ ਮੈਚ ਤੋਂ ਪਹਿਲਾਂ ਯੋਗੀ ਸਰਕਾਰ ਨੇ ਰਾਤੋ-ਰਾਤ ਬਦਲਿਆ ਸਟੇਡੀਅਮ ਦਾ ਨਾਂ

ਨਵੀਂ ਦਿੱਲੀ— ਉਤਰ ਪ੍ਰਦੇਸ਼ 'ਚ ਸ਼ਹਿਰਾਂ ਦਾ ਨਾਂ ਬਦਲਣ ਵਾਲੀ ਯੋਗੀ ਸਰਕਾਰ ਨੇ ਹੁਣ ਰਾਜਧਾਨੀ ਲਖਨਊ ਦੇ ਇਕਾਨਾ ਸਟੇਡੀਅਮ ਦਾ ਨਾਂ ਵੀ ਬਦਲ ਦਿੱਤਾ ਹੈ। ਇਕਾਨਾ ਦਾ ਨਾਂ ਬਦਲਣ ਲਈ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਸਰਕਾਰ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਸਟੇਡੀਅਮ ਦਾ ਨਾਂ ਬਦਲਿਆ ਹੈ। ਉਤਰ ਪ੍ਰਦੇਸ਼ ਅਨੁਸਾਰ ਯੂ.ਪੀ. ਸਰਕਾਰ ਨੇ ਇਕਾਨਾ ਸਟੇਡੀਅਮ ਦਾ ਨਾਂ ਬਦਲ ਕੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਿਆ ਹੈ, ਹੁਣ ਇਕਾਨਾ ਸਟੇਡੀਅਮ ਨੂੰ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ। 

ਦੱਸ ਦਈਏ ਕਿ ਲਖਨਊ 'ਚ 24 ਸਾਲ ਬਾਅਦ ਕੋਈ ਇੰਟਰਨੈਸ਼ਨਲ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ, ਰਾਜਧਾਨੀ ਦੇ ਇਕਾਨਾ ਸਟੇਡੀਅਮ 'ਚ 6 ਨਵੰਬਰ ਨੂੰ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਇੰਟਰਨੈਸ਼ਨਲ ਮੈਚ ਹੋਣਾ ਹੈ। ਹੁਣ ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਕਾਨਾ ਸਟੇਡੀਅਮ 'ਚ ਹੋਣ ਵਾਲੇ ਇਸ ਟੀ-20 ਮੈਚ ਨੂੰ ਦੇਖਣ ਲਈ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਕੈਬਨਿਟ ਮੰਤਰੀਆਂ ਦੇ ਮੌਜੂਦ ਰਹਿਣ ਦਾ ਪ੍ਰੋਗਰਾਮ ਹੈ, ਰਾਜਪਾਲ ਅਤੇ ਮੁੱਖਮੰਤਰੀ ਦੇ ਪ੍ਰਸਤਾਵਿਤ ਪ੍ਰੋਗਰਾਮ ਕਾਰਨ ਜ਼ਿਲਾ ਪ੍ਰਸ਼ਾਸਨ ਸਟੇਡੀਅਮ ਪਰਿਸਰ ਦੇ ਅੰਦਰ ਅਤੇ ਬਾਹਰ ਚਾਰੇ ਪਾਸੇ ਸੁਰੱਖਿਆ ਦੀਆਂ ਤਿਆਰੀਆਂ 'ਚ ਜੁੱਟ ਗਿਆ ਹੈ।

ਮੈਚ 'ਚ 50 ਹਜ਼ਾਰ ਤੋਂ ਅਧਿਕ ਦਰਸ਼ਕ ਜੁੜਨ ਦੀ ਸੰਭਾਵਨਾ ਨੂੰ ਦੇਖਣ ਹੋਏ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਦੌਰਾਨ ਸਟੇਡੀਅਮ 'ਚ ਖਾਣ ਦਾ ਸਾਮਾਨ ਅਤੇ ਪਾਣੀ ਲੈ ਕੇ ਜਾਣ 'ਤੇ ਪਾਬੰਦੀ ਰਹੇਗੀ। ਸਟੇਡੀਅਮ ਦੀ ਸੁਰੱਖਿਆ ਦੀ ਜ਼ਿੰਮਾ  ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਹੋਵੇਗਾ। ਮੈਚ ਵਾਲੇ ਦਿਨ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਸਟੇਡੀਅਮ ਦੇ ਬਾਹਰ ਅਤੇ ਅੰਦਰ ਦੀ ਨਿਗਰਾਨੀ ਹਾਈਪਾਵਰ ਸੀ.ਸੀ.ਟੀ.ਵੀ. ਕੈਮਰੇ ਕਰਨਗੇ।


author

suman saroa

Content Editor

Related News