ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦੇ ਸ਼ਡਿਊਲ ’ਚ ਬਦਲਾਅ ਦੀਆਂ ਖ਼ਬਰਾਂ ’ਤੇ ECB ਦਾ ਵੱਡਾ ਬਿਆਨ ਆਇਆ ਸਾਹਮਣੇ

Friday, May 21, 2021 - 01:48 PM (IST)

ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦੇ ਸ਼ਡਿਊਲ ’ਚ ਬਦਲਾਅ ਦੀਆਂ ਖ਼ਬਰਾਂ ’ਤੇ ECB ਦਾ ਵੱਡਾ ਬਿਆਨ ਆਇਆ ਸਾਹਮਣੇ

ਸਪੋਰਟਸ ਡੈਸਕ— ਇੰਗਲੈਂਡ ਤੇ ਭਾਰਤ ਵਿਚਾਲੇ ਅਗਸਤ ’ਚ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰਿਪੋਰਟਸ ’ਚ ਕਿਹਾ ਗਿਆ ਸੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੋਂ ਟੈਸਟ ਸੀਰੀਜ਼ ਇਕ ਹਫ਼ਤਾ ਪਹਿਲਾਂ ਕਰਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਰਵਾਇਆ ਜਾ ਸਕੇ। ਇਸ ’ਤੇ ਈ. ਸੀ. ਬੀ. ਦਾ ਬਿਆਨ ਆਇਆ ਹੈ ਤੇ ਉਨ੍ਹਾਂ ਨੇ ਉਪਰੋਕਤ ਗੱਲਾਂ ਨੂੰ ਨਕਾਰਿਆ ਹੈ।
ਇਹ ਵੀ ਪੜ੍ਹੋ : ਗ਼ਰੀਬੀ ਨੂੰ ਮਾਤ ਦੇ ਕੇ ਕਰੋੜਾ ਦੇ ਮਾਲਕ ਬਣੇ ਟੀਮ ਇੰਡੀਆ ਦੇ ਇਹ ਕ੍ਰਿਕਟਰ, ਇੰਝ ਰਿਹਾ ਫ਼ਰਸ਼ ਤੋਂ ਅਰਸ਼ ਤਕ ਦਾ ਸਫ਼ਰ

ਮੌਜੂਦਾ ਸ਼ਡਿਊਲ ਦੇ ਮੁਤਾਬਕ ਇੰਗਲੈਂਡ ਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 4 ਅਗਸਤ ਨੂੰ ਸ਼ੁਰੂ ਹੋ ਕੇ 14 ਸਤੰਬਰ ਨੂੰ ਸਮਾਪਤ ਹੋਵੇਗੀ। ਜਦਕਿ ਟੀ-20 ਵਰਲਡ ਕੱਪ ਦੇ ਅਕਤੂਬਰ ਦੇ ਮੱਧ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਜਿਹੇ ’ਚ ਬੀ. ਸੀ. ਸੀ. ਆਈ.  ਕੋਲ ਇਕ ਮਹੀਨਾ ਬਚਿਆ ਹੈ ਤੇ ਇਸ ਦੀ ਵਰਤੋਂ ਬੋਰਡ ਆਈ. ਪੀ. ਐੱਲ. 2021 ਦੀ ਬਹਾਲੀ ਲਈ ਕਰਨਾ ਚਾਹੁੰਦਾ ਹੈ ਤਾਂ ਜੋ ਬਚੇ ਹੋਏ 31 ਮੈਚ ਖੇਡੇ ਜਾ ਸਕਣ।
ਇਹ ਵੀ ਪੜ੍ਹੋ : ਕੋਹਲੀ, ਮੈਕਸਵੈੱਲ ਤੇ ABD ਆਊਟ ਕਰਨ ਵਾਲੇ ਬਰਾੜ ਬੋਲੇ, ਸਿਰਫ ਇਕ ਵਿਕਟ ਬਾਰੇ ਸੋਚਿਆ ਸੀ

ਈ. ਸੀ. ਬੀ. ਦੇ ਬੁਲਾਰੇ ਨੇ ਕਿਹਾ, ਅਸੀਂ ਨਿਯਮਿਤ ਤੌਰ ’ਤੇ ਬੀ. ਸੀ. ਸੀ. ਆਈ. ਨਾਲ ਵਿਆਪਕ ਮੁੱਦਿਆਂ ’ਤੇ ਗੱਲ ਕਰਦੇ ਹਾਂ, ਖ਼ਾਸ ਕਰਕੇ ਉਦੋਂ ਜਦੋਂ ਕੋਵਿਡ-19 ਦੀ ਚੁਣੌਤੀ ਦੇ ਬਾਰੇ ’ਚ ਪਤਾ ਹੈ, ਪਰ ਤਾਰੀਖ਼ਾਂ ਨੂੰ ਬਦਲਣ ਦੀ ਕੋਈ ਅਧਿਕਾਰਤ ਬੇਨਤੀ ਨਹੀਂ ਕੀਤੀ ਗਈ ਹੈ ਤੇ 5 ਮੈਚਾਂ ਦੀ ਟੈਸਟ ਸੀਰੀਜ਼ ਨਿਰਧਾਰਤ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News