ਇਬਾਦਤ ਹੁਸੈਨ ਏਸ਼ੀਆ ਕੱਪ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਬੰਗਲਾਦੇਸ਼ ਟੀਮ ''ਚ ਮੌਕਾ
Tuesday, Aug 22, 2023 - 06:16 PM (IST)
ਢਾਕਾ- ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਇਬਾਦਤ ਹੁਸੈਨ ਮੰਗਲਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ ਪਿਛਲੇ ਮਹੀਨੇ ਵਨਡੇ ਸੀਰੀਜ਼ ਦੌਰਾਨ ਗੋਡੇ ਦੀ ਸੱਟ ਕਾਰਨ ਆਗਾਮੀ ਏਸ਼ੀਆ ਕੱਪ ਤੋਂ ਬਾਹਰ ਹੋ ਗਏ। ਇਬਾਦਤ ਨੂੰ 10 ਦਿਨ ਪਹਿਲਾਂ ਏਸ਼ੀਆ ਕੱਪ ਲਈ 17 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਨਿਰਧਾਰਤ ਸਮੇਂ 'ਚ ਸੱਟ ਤੋਂ ਉਭਰਨ 'ਚ ਅਸਫਲ ਰਹੇ।
ਉਨ੍ਹਾਂ ਦੀ ਜਗ੍ਹਾ 20 ਸਾਲਾ ਨਵੇਂ ਤੇਜ਼ ਗੇਂਦਬਾਜ਼ ਤੰਜੀਮ ਹਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਦੇਖਣਾ ਬਾਕੀ ਹੈ ਕਿ ਕੀ 29 ਸਾਲਾ ਦਾ ਇਹ ਖਿਡਾਰੀ 5 ਅਕਤੂਬਰ ਤੋਂ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਸਮੇਂ 'ਤੇ ਫਿਟਨੈੱਸ ਮੁੜ ਹਾਸਲ ਕਰੇਗਾ ਜਾਂ ਨਹੀਂ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਡਾਕਟਰ ਦੇਵਾਸ਼ੀਸ਼ ਚੌਧਰੀ ਨੇ ਕਿਹਾ, ''ਇਬਾਦਤ ਛੇ ਹਫ਼ਤਿਆਂ ਤੋਂ ਮੁੜ ਵਸੇਬੇ (ਚੋਟ ਤੋਂ ਉਭਰਨ) 'ਚ ਹੈ। ਅਸੀਂ ਇਸ ਦੌਰਾਨ ਕਈ ਵਾਰ ਉਨ੍ਹਾਂ ਦਾ ਐੱਮਆਰਆਈ ਕਰਵਾਇਆ ਪਰ ਉਹ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਏਸ਼ੀਆ ਕੱਪ ਲਈ ਬੰਗਲਾਦੇਸ਼ ਦੀ ਟੀਮ:
ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋ, ਤੌਹੀਦ ਹਰੀਦੌਏ, ਮੁਸ਼ਫਿਕੁਰ ਰਹੀਮ, ਆਫਿਫ ਹੁਸੈਨ, ਮੇਹਦੀ ਹਸਨ ਮਿਰਾਜ, ਤਾਸਿਕਨ ਅਹਿਮਦ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ, ਨਾਸੁਮ ਅਹਿਮਦ, ਮੇਹਦੀ ਹਸਨ ਮੁਹੰਮਦ ਨਈਮ, ਸ਼ਮੀਮ ਹੁਸੈਨ, ਤੰਜਿਦ ਹਸਨ ਅਤੇ ਤੰਜੀਮ ਹਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8