ਈਸਟ ਬੰਗਾਲ ਨੂੰ ਝਟਕਾ, ਇੰਡੀਅਨ ਸੁਪਰ ਲੀਗ 'ਚ ਖੇਡਣ ਦੀ ਉਮੀਦ ਖਤਮ
Saturday, Jul 25, 2020 - 09:23 PM (IST)

ਕੋਲਕਾਤਾ- ਈਸਟ ਬੰਗਾਲ ਦੀ ਇਸ ਸੈਸ਼ਨ 'ਚ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) 'ਚ ਖੇਡਣ ਦੀ ਉਮੀਦ ਟੁੱਟ ਗਈ ਕਿਉਂਕਿ ਲੀਗ ਦੇ ਆਯੋਜਕਾਂ ਨੇ ਫ੍ਰੈਂਚਾਇਜ਼ੀ ਅਧਾਰਤ ਟੂਰਨਾਮੈਂਟ ਦੇ ਆਗਾਮੀ ਪੜਾਅ 'ਚ ਨਵੀਂ ਟੀਮਾਂ ਨੂੰ ਨਹੀਂ ਜੋੜਣ ਦਾ ਫੈਸਲਾ ਕੀਤਾ ਹੈ। ਆਈ. ਐੱਸ. ਐੱਲ. ਦੇ ਆਯੋਜਕ ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿ. ਮੀ. ਨੇ ਸ਼ੁੱਕਰਵਾਰ ਨੂੰ ਕਲੱਬ ਦੀ ਪ੍ਰਤੀਨਿਧੀਆਂ ਦੇ ਨਾਲ ਹੋਈ ਬੈਠਕ ਦੌਰਾਨ ਸਪੱਸ਼ਟ ਕੀਤਾ ਕਿ ਉਹ 10 ਟੀਮਾਂ ਦੇ ਨਾਲ ਹੀ ਖੇਡਣਗੇ ਤੇ ਨਵੀਂ ਟੀਮਾਂ ਲਈ ਟੇਂਡਰ ਨਹੀਂ ਕੱਢਣਗੇ। ਆਈ. ਐੱਸ. ਐੱਲ. ਦਾ 2020-21 ਪੜਾਅ ਕੋਵਿਡ-19 ਮਹਾਮਾਰੀ ਦੇ ਚੱਲਦੇ ਇਕ ਹੀ ਸਟੇਡੀਅਮ 'ਚ ਨਵੰਬਰ ਤੋਂ ਮਾਰਚ ਤਕ ਖੇਡਣਾ ਤਹਿ ਕੀਤਾ ਗਿਆ ਹੈ।
ਗੋਆ ਤੇ ਕੇਰਲ ਇਸਦੀ ਮੇਜ਼ਬਾਨੀ ਦੇ ਲਈ ਸਭ ਤੋਂ ਅੱਗੇ ਹੈ। ਈਸਟ ਬੰਗਾਲ ਦੇ ਚੋਟੀ ਦੇ ਅਧਿਕਾਰੀ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਅਧਿਕਾਰਤ ਬੈਠਕ ਨਹੀਂ ਹੋਈ ਸੀ। ਤੁਸੀਂ ਕਹਿ ਸਕਦੇ ਹੋ ਕਿ ਇਹ ਸਭ ਅਫਵਾਹਾਂ ਹਨ। ਸਾਡੇ ਲਈ ਹੁਣ ਵੀ ਰਸਤਾ ਖੁੱਲਿਆ ਹੈ ਤੇ ਅਸੀਂ ਸੰਭਾਵਤ ਨਿਵੇਸ਼ਕ ਨਾਲ ਗੱਲ ਕਰ ਰਹੇ ਹਾਂ।