PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ: ਨੀਰਜ ਚੋਪੜਾ ਦੀ ਜੈਵਲਿਨ 1.5 ਕਰੋੜ ਰੁਪਏ ’ਚ ਵਿਕੀ
Friday, Oct 08, 2021 - 10:46 AM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਵੀਰਵਾਰ ਨੂੰ ਹੋਈ ਈ-ਨੀਲਾਮੀ ਵਿਚ ਸਰਦਾਰ ਪਟੇਲ ਦੀ ਮੂਰਤੀ ਲਈ ਸਭ ਤੋਂ ਵੱਧ (140) ਬੋਲੀਆਂ ਲੱਗੀਆਂ, ਜਦੋਂਕਿ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੇ ਜੈਵਲਿਨ ਲਈ ਸਭ ਤੋਂ ਵੱਧ ਬੋਲੀ (1.5 ਕਰੋੜ ਰੁਪਏ) ਲੱਗੀ। ਸੱਭਿਆਚਾਰ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’
ਸਭ ਤੋਂ ਜ਼ਿਆਦਾ ਬੋਲੀ ਪ੍ਰਾਪਤ ਕਰਨ ਵਾਲੀਆਂ ਵਸਤੂਆਂ ਵਿਚ ਲੱਕੜ ਨਾਲ ਬਣੀ ਗਣੇਸ਼ ਜੀ ਦੀ ਮੂਰਤੀ ਵੀ ਸ਼ਾਮਲ ਰਹੀ, ਜਿਸ ਲਈ 117 ਬੋਲੀਆਂ ਲੱਗੀਆਂ। ਇਸੇ ਤਰ੍ਹਾਂ ਪੁਣੇ ਮੈਟਰੋ ਲਾਈਨ ਦੇ ਇਕ ਯਾਦਗਾਰੀ ਚਿੰਨ੍ਹ ਲਈ 104 ਬੋਲੀਆਂ, ਜਦੋਂਕਿ ਵਿਜੈ ਮਸ਼ਾਲ ਦੇ ਯਾਦਗਾਰੀ ਚਿੰਨ੍ਹ ਲਈ 98 ਬੋਲੀਆਂ ਲੱਗੀਆਂ। ਚੋਪੜਾ ਦੇ ਜੈਵਲਿਨ ਦੇ ਬਾਅਦ ਭਵਾਨੀ ਦੇਵੀ ਦੇ ਦਸਤਖ਼ਤ ਵਾਲੀ ਤਲਵਾਰ ਲਈ 1.25 ਕਰੋੜ ਰੁਪਏ ਦੀ ਬੋਲੀ ਲੱਗੀ।
ਇਹ ਵੀ ਪੜ੍ਹੋ : ਵੱਡੀ ਉਪਲੱਬਧੀ: ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ
ਉਥੇ ਹੀ ਸੁਮਿਤ ਅੰਤਿਲ ਦੇ ਜੈਵਲਿਨ ਲਈ 1.002 ਕਰੋੜ ਰੁਪਏੇ, ਟੋਕੀਓ 2020 ਪੈਰਾਲੰਪਿਕ ਦਲ ਵੱਲੋਂ ਦਿੱਤੇ ਗਏ ਆਟੋਗ੍ਰਾਫ ਵਾਲੇ ਕੱਪੜਿਆਂ ਲਈ 1 ਕਰੋੜ ਰੁਪਏ ਅਤੇ ਲਵਲੀਨਾ ਬੋਰਗੋਹੇਨ ਦੇ ਮੁੱਕੇਬਾਜ਼ੀ ਦਸਤਾਨੇ ਲਈ 91 ਲੱਖ ਰੁਪਏ ਦੀ ਬੋਲੀ ਲਗਾਈ ਗਈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।