ਬੇਟੀ ਦੇ ਜਨਮਦਿਨ ’ਤੇ ਡਵੇਨ ਬ੍ਰਾਵੋ ਨੇ ਬੇਟੀ ਨੂੰ ਦਿੱਤਾ ਪਿਆਰਾ ਤੋਹਫਾ, ਵੇਖੋ ਵੀਡੀਓ

8/5/2020 2:11:18 PM

ਸਪੋਰਟਸ ਡੈਸਕ– ਵੈਸਟ ਇੰਡੀਜ਼ ਦੇ ਕ੍ਰਿਕਟਰ ਆਪਣੀ ਖੇਡ ਦੇ ਨਾਲ-ਨਾਲ ਖੁਲ੍ਹ ਕੇ ਇੰਜੌਏ ਕਰਨ ਲਈ ਜਾਣੇ ਜਾਂਦੇ ਹਨ। ਵਿੰਡੀਜ਼ ਦੇ ਸਾਬਕਾ ਕਪਤਾਨ ਡਵੇਨ ਬ੍ਰਾਵੋ ਹਾਲ ਹੀ ’ਚ ਇਕ ਖ਼ਾਸ ਮੌਕੇ ’ਤੇ ਗਾਣਾ ਗਾਉਂਦੇ ਨਜ਼ਰ ਆਏ। ਇਹ ਖ਼ਾਸ ਮੌਕਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਬੇਟੀ ਦੇ ਜਨਮਦਿਨ ਦਾ ਹੈ। ਬ੍ਰਾਵੋ ਦੀ ਬੇਟੀ ਡਵੇਨਿਸ ਬ੍ਰਾਵੋ 16 ਸਾਲ ਦੀ ਹੋ ਗਈ ਹੈ। 

ਬ੍ਰਾਵੋ ਨੇ ਆਪਣੀ ਬੇਟੀ ਦੇ 16ਵੇਂ ਜਨਮਦਿਨ ’ਤੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕੀਤੀ। ਵੀਡੀਓ ’ਚ ਬ੍ਰਾਵੋ ਨੂੰ ਆਪਣੀ ਬੇਟੀ ਅਤੇ ਪਤਨੀ ਨਾਲ ਇੰਜੌਏ ਕਰਦੇ ਹੋਏ ਅਤੇ ਆਪਣੀ ਬੇਟੀ ਲਈ ਗਾਣਾ ਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਬ੍ਰਾਵੋ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਭਗਵਾਨ ਦਾ ਸ਼ੁਕਰ ਹੈ ਕਿ ਮੈਂ ਆਪਣੀ ਖ਼ੂਬਸੂਰਤ ਬੇਟੀ ਨੂੰ ਉਹ ਸਭ ਕੁਝ ਦੇ ਸਕਿਆ ਜੋ ਉਹ ਆਪਣੇ 16ਵੇਂ ਜਨਮਦਿਨ ’ਤੇ ਚਾਹੁੰਦੀ ਸੀ। ਉਸ ਦੇ ਸਾਰੇ ਦੋਸਤਾਂ ਅਤੇ ਉਸ ਦੀ ਮਾਂ ਨੂੰ ਪਾਰਟੀ ਅਤੇ ਅਦਭੁੱਤ ਸਜਾਵਟ ਲਈ ਧੰਨਵਾਦ।

 

 
 
 
 
 
 
 
 
 
 
 
 
 
 

Thank god I was able to give my beautiful daughter @dd_.bravo47 everything she wanted for her sweet 16!! Thx to all her friends and her mom @sexytallest47 for making her party 🎈a success @campbellwinnette for the decorating was amazing!!🙌🏾🙌🏾🙌🏾 #Champion

A post shared by Dwayne Bravo Aka Mr. Champion🏆 (@djbravo47) on Aug 3, 2020 at 6:06pm PDT

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬ੍ਰਾਵੋ ਨੇ ਗਾਣਾ ਗਾਇਆ ਹੈ। ਇਸ ਤੋਂ ਪਹਿਲਾਂ ਉਹ ਧੋਨੀ ਦੇ ਜਨਮਦਿਨ ’ਤੇ ਇਕ ਗਾਣਾ ਵੀ ਰਿਲੀਜ਼ ਕਰ ਚੁੱਕੇ ਹਨ। ਬ੍ਰਾਵੋ ਨੇ ਅਕਤੂਬਰ 2018 ’ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤੀ ਸੀ ਪਰ ਉਹ ਫ੍ਰੈਂਚਾਈਜ਼ੀ ਕ੍ਰਿਕਟ ’ਚ ਖੇਡਦੇ ਰਹੇ। ਦਸੰਬਰ 2019 ’ਚ ਉਨ੍ਹਾਂ ਨੇ ਸੰਨਿਆਸ ਤੋਂ ਵਾਪਸੀ ਕੀਤੀ ਅਤੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਚੋਣ ਲਈ ਉਪਲੱਬਧ ਰੱਖਿਆ। 


Rakesh

Content Editor Rakesh