ਬੇਹੱਦ ਹੌਟ ਹੈ ਇਸ ਕ੍ਰਿਕਟਰ ਦੀ ਪ੍ਰੇਮਿਕਾ, ਬਿਨਾਂ ਵਿਆਹ ਦੇ ਬਣ ਚੁੱਕੀ ਹੈ ਮਾਂ
Tuesday, Sep 08, 2020 - 03:25 PM (IST)

ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਆਲਰਾਊਂਡਰ ਡਿਵੇਨ ਬਰਾਵੋ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿਚ ਚੇਨੱਈ ਸੁਪਰਕਿੰਗਜ਼ ਵੱਲੋਂ ਖੇਡਦੇ ਨਜ਼ਰ ਆਉਣਗੇ। ਡਿਵੇਨ ਬਰਾਵੋ ਪੂਰੀ ਦੁਨੀਆ ਵਿਚ ਟੀ-20 ਕ੍ਰਿਕਟ ਲਈ ਜਾਣੇ ਜਾਂਦੇ ਹਨ। ਬਰਾਵੋ ਦੀ ਸ਼ਖ਼ਸੀਅਤ ਅਤੇ ਖੇਡ ਤੋਂ ਤਾਂ ਹਰ ਕੋਈ ਵਾਕਿਫ਼ ਹੈ ਪਰ ਉਨ੍ਹਾਂ ਦੇ ਜੀਵਨ ਦੇ ਇਕ ਰਾਜ਼ ਨੂੰ ਘੱਟ ਹੀ ਲੋਕ ਜਾਣਦੇ ਹਨ। ਘੱਟ ਲੋਕਾਂ ਨੂੰ ਪਤਾ ਹੈ ਕਿ ਡਿਵੇਨ ਬਰਾਵੋ 2 ਬੱਚਿਆਂ ਦੇ ਪਿਤਾ ਹਨ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਹੈ। ਬਰਾਵੋ ਦੀ ਇਕ ਪ੍ਰੇਮਿਕਾ ਹੈ, ਜਿਸ ਦਾ ਨਾਂ ਜੋਸਨਾ ਖਿਤਾ ਗੋਂਜਾਲਵੇਸ (Josanna Khita Gonsalves) ਹੈ। ਸਟਾਰ ਕ੍ਰਿਕਟਰ ਪਿਛਲੇ ਕਹੀ ਸਾਲਾਂ ਤੋਂ ਉਨ੍ਹਾਂ ਨਾਲ ਰਿਲੇਸ਼ਨਸ਼ਿਪ ਵਿਚ ਹੈ ਅਤੇ ਦੋਵਾਂ ਦਾ ਇਕ ਪੁੱਤਰ ਵੀ ਵੀ ਹੈ।
ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਆਪਣੀ ਭਾਬੀ ਨਾਲ ਖਿਚਵਾਈ ਅਜਿਹੀ ਤਸਵੀਰ, ਪਤਨੀ ਨਤਾਸ਼ਾ ਦਾ ਆਇਆ ਇਹ ਰੀਐਕਸ਼ਨ
ਜੋਸਨ ਪੇਸ਼ੇ ਤੋਂ ਸ਼ੈਫ ਹੈ, ਉਹ ਆਪਣੇ ਪੁੱਤਰ ਡਿਵੇਨ ਬਰਾਵੋ ਜੂਨੀਅਰ ਨਾਲ ਤ੍ਰਿਨੀਦਾਦ ਵਿਚ ਰਹਿੰਦੀ ਹੈ। ਜੋਸਨਾ ਨੇ ਫਰਾਂਸ, ਇਟਲੀ ਅਤੇ ਅਮਰੀਕਾ ਵਿਚ ਸ਼ੈਫ ਦੀ ਟਰੈਨਿੰਗ ਲਈ ਹੈ। ਜੋਸਨਾ ਮਾਂ ਬਣਨ ਦੇ ਬਾਅਦ ਵੀ ਕਾਫ਼ੀ ਫਿੱਟ ਹੈ, ਉਹ ਅਕਸਰ ਬਿਕਨੀ ਵਿਚ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਦੀ ਕਾਫ਼ੀ ਭਰਮਾਰ ਹੈ। ਹਾਲ ਹੀ ਵਿਚ 26 ਅਗਸਤ ਨੂੰ ਉਨ੍ਹਾਂ ਨੇ ਆਪਣਾ ਜਨਮਦਿਨ ਮਨਾਇਆ ਸੀ, ਜਿਸ 'ਤੇ ਬਰਾਵੋ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਸੀ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਦੱਸ ਦੇਈਏ ਕਿ ਬਰਾਵੋ ਨੇ ਅਕਤੂਬਰ 2018 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤੀ ਸੀ ਪਰ ਉਹ ਫ੍ਰੈਂਚਾਈਜ਼ੀ ਕ੍ਰਿਕਟ 'ਚ ਖੇਡਦੇ ਰਹੇ। ਦਸੰਬਰ 2019 'ਚ ਉਨ੍ਹਾਂ ਨੇ ਸੰਨਿਆਸ ਤੋਂ ਵਾਪਸੀ ਕੀਤੀ ਅਤੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਚੋਣ ਲਈ ਉਪਲੱਬਧ ਰੱਖਿਆ।
ਇਹ ਵੀ ਪੜ੍ਹੋ: ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ