ਵਿਸ਼ਵ ਚੈਂਪੀਅਨਸ਼ਿਪ ਟੀਮ ''ਚ ਦੂਤੀ ਨੂੰ ਜਗ੍ਹਾ ਨਹੀਂ, ਹਿਮਾ ਸਿਰਫ ਰਿਲੇਅ ''ਚ

09/10/2019 1:47:55 AM

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਮਹਾਸੰਘ ਨੇ ਕਤਰ ਦੇ ਦੋਹਾ ਵਿਚ 27 ਸਤੰਬਰ ਤੋਂ 6 ਅਕਤੂਬਰ ਤਕ ਹੋਣ ਵਾਲੀ ਆਈ. ਏ. ਏ. ਐੱਫ. ਵਿਸ਼ਵ ਚੈਂਪੀਅਨਸ਼ਿਪ ਲਈ 25 ਮੈਂਬਰੀ ਭਾਰਤੀ ਟੀਮ ਐਲਾਨ ਕੀਤੀ ਹੈ, ਜਿਸ ਵਿਚ ਸਟਾਰ ਫਰਾਟਾ ਦੌੜਾਕ ਦੂਤੀ ਚੰਦ ਨੂੰ ਜਗ੍ਹਾ ਨਹੀਂ ਮਿਲੀ ਜਦਕਿ ਹਿਮਾ ਦਾਸ ਨੂੰ ਸਿਰਫ ਰਿਲੇਅ ਰੇਸ ਲਈ ਰੱਖਿਆ ਗਿਆ ਹੈ। ਮਹਾਸੰਘ ਦੀ ਚੋਣ ਕਮੇਟੀ ਨੇ ਵਿਸ਼ਵ ਕੱਪ ਦੇ ਲਈ ਟੀਮ ਦੀ ਚੋਣ ਕੀਤੀ। ਦੂਤੀ ਚੰਦ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਚੋਣ ਕਮੇਟੀ ਨੇ 100 ਮੀਟਰ ਦੌੜ ਦੇ ਲਈ ਦੂਤੀ ਚੰਦ ਦੇ ਨਾਂ ਨੂੰ ਇਸ ਆਧਾਰ 'ਤੇ ਮੰਜੂਰੀ ਦਿੱਤੀ ਹੈ ਕਿ ਜੇਕਰ ਆਈ. ਏ. ਏ. ਐੱਫ. ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਦੂਤੀ ਨੂੰ ਕੋਈ ਸੱਦਾ ਦਿੰਦਾ ਹੈ ਤਾਂ ਉਹ ਮੁਕਾਬਲੇ 'ਚ ਹਿੱਸਾ ਲੈ ਸਕਦੀ ਹੈ। ਭਾਰਤੀ ਟੀਮ 'ਚ ਦੂਤੀ ਦਾ ਨਾਂ ਸ਼ਾਮਲ ਨਹੀਂ ਹੈ। ਸਟਾਰ ਹਿਮਾ ਦਾਸ ਨੂੰ ਚਾਰ ਗੁਣਾ 400 ਮੀਟਰ ਮਹਿਲਾ ਤੇ ਮਿਕਸਡ ਰਿਲੇਅ ਦੇ ਲਈ ਰੱਖਿਆ ਹੈ। ਹਿਮਾ ਹਾਲ 'ਚ ਆਪਣੀ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਰਹੀ ਹੈ ਇਸ ਲਈ ਉਸ ਨੂੰ ਵਿਅਕਤੀਗਤ ਮੁਕਾਬਲੇ ਲਈ ਨਹੀਂ ਚੁਣਿਆ ਗਿਆ। ਮਹਾਸੰਘ ਦਾ ਮੰਨਣਾ ਹੈ ਕਿ ਚਾਰ ਗੁਣਾ 400 ਮੀਟਰ ਰਿਲੇਅ ਟੀਮਾਂ ਪਿਛਲੀ ਵਾਰ ਦੇ ਮੁਕਾਬਲੇ ਦੇ ਇਸ ਵਾਰ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ।


Gurdeep Singh

Content Editor

Related News