ਦੁਤੀ ਚੰਦ ''ਟਾਈਮਸ 100 ਨੈਕਸਟ'' ਸੂਚੀ ''ਚ ਸ਼ਾਮਲ

11/14/2019 1:09:08 AM

ਨਵੀਂ ਦਿੱਲੀ— ਭਾਰਤੀ ਦੌੜਾਕ ਦੁਤੀ ਚੰਦ ਨੂੰ ਟਾਈਮ ਪੱਤ੍ਰਿਕਾ ਦੀ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ 100 ਵਿਅਕਤੀਆਂ ਦੀ ਸੂਚੀ ਦੇ ਵਿਸਥਾਰ ਤਹਿਤ ਸ਼ੁਰੂ ਕੀਤੀ ਗਈ 'ਟਾਈਮ 100 ਨੈਕਸਟ' ਸੂਚੀ ਵਿਚ ਸ਼ਾਮਲ ਕੀਤਾ ਗਿਆ। ਇਹ ਸੂਚੀ 'ਟਾਈਮ' ਪਤ੍ਰਿਕਾ ਨੇ ਸ਼ੁਰੂ ਕੀਤੀ ਹੈ, ਜਿਸ ਵਿਚ 100 ਸੈਲੀਬ੍ਰੇਟੀਜ਼ ਨੂੰ ਸ਼ਾਮਲ ਕੀਤਾ ਗਿਆ ਜੋ ਵਪਾਰ, ਮਨੋਰੰਜਨ, ਖੇਡ, ਰਾਜਨੀਤੀ, ਸਿਹਤ ਅਤੇ ਵਿਗਿਆਨ 'ਚ ਭਵਿੱਖ ਬਣਾਉਣ ਨੂੰ ਤਿਆਰ ਹਨ।
ਦੁਤੀ ਨੇ ਜਕਾਰਤਾ ਏਸ਼ੀਆਈ ਖੇਡਾਂ ਵਿਚ 100 ਮੀਟਰ ਅਤੇ 200 ਮੀਟਰ ਮੁਕਾਬਲੇ ਵਿਚ 2 ਚਾਂਦੀ ਦੇ ਤਮਗੇ ਆਪਣੇ ਨਾਂ ਕੀਤੇ ਸਨ। ਉਹ ਨੈਪੋਲੀ ਵਿਚ ਯੁਨੀਵਰਸੀਆਡੇ ਪ੍ਰਤੀਯੋਗਿਤਾ ਵਿਚ 100 ਮੀਟਰ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਦੌੜਾਕ ਬਣਾ ਸੀ।


Gurdeep Singh

Edited By Gurdeep Singh