ਟੋਕੀਓ ਓਲੰਪਿਕਸ : ਦੁਤੀ ਚੰਦ ਮਹਿਲਾਵਾਂ ਦੇ 200 ਮੀਟਰ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਤੋਂ ਖੁੰਝੀ

Monday, Aug 02, 2021 - 08:48 AM (IST)

ਟੋਕੀਓ ਓਲੰਪਿਕਸ : ਦੁਤੀ ਚੰਦ ਮਹਿਲਾਵਾਂ ਦੇ 200 ਮੀਟਰ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ ਤੋਂ ਖੁੰਝੀ

ਟੋਕੀਓ ਓਲੰਪਿਕ– ਭਾਰਤ ਦੀ ਸਟਾਰ ਦੌੜਾਕ ਦੁਤੀ ਚੰਦ ਓਲੰਪਿਕ ਦੇ 200 ਮੀਟਰ ਟ੍ਰੈਕ ਦੇ ਸੈਮੀਫਾਈਨਲ ਲਈ ਕੁਆਲੀਫ਼ਾਈ ਕਰਨ ’ਚ ਅਸਫਲ ਰਹੀ। ਸੋਮਵਾਰ ਨੂੰ ਹੀਟ-4 ’ਚ ਦੌੜਦੇ ਹੋਏ ਦੁਤੀ ਨੇ 23.85 ਦੇ ਸਰਬੋਤਮ ਸਮੇਂ ਦੇ ਨਾਲ ਦੌੜ ਸਮਾਪਤ ਕੀਤੀ ਪਰ ਉਹ ਸਤਵੇਂ ਸਥਾਨ ’ਤੇ ਰਹੀ। ਇਸ ਦੇ ਸਿੱਟੇ ਵਜੋਂ ਉਹ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਨ ’ਚ ਅਸਫਲ ਰਹੀ। 

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ. ਵੀ. ਸਿੰਧੂ ਨੂੰ ਕਾਂਸੀ ਤਮਗਾ ਜਿੱਤਣ 'ਤੇ ਵਧਾਈਆਂ

ਕ੍ਰਿਸਟੀਨ ਮਬੋਮਾ 22.11 ਦੇ ਸਮੇਂ ਦੇ ਨਾਲ ਹੀਟ ’ਚ ਚੋਟੀ ਦੇ ਰਹੀ। ਉਸ ਨੇ ਨਾਮੀਬੀਆ ਦਾ ਰਾਸ਼ਟਰੀ ਰਿਕਾਰਡ ਤੋੜਿਆ। ਅਮਰੀਕਾ ਦੀ ਗੈਬਰੀਏਲ ਥਾਮਸ 22.20 ਦੇ ਸਮੇਂ ਦੇ ਨਾਲ ਦੂਜੇ ਸਥਾਨ ’ਤੇ ਰਹੀ। ਹਰੇਕ ਹੀਟ ’ਚ ਪਹਿਲੇ ਤਿੰਨ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਦੇ ਹਨ ਤੇ ਅਗਲੇ 3 ਸਭ ਤੋਂ ਤੇਜ਼ ਦੌੜਾਕ (ਸਾਰੀਆਂ 7 ਹੀਟਸ ਇਕੱਠੀਆਂ) ਆਖ਼ਰੀ ਚਾਰ ’ਚ ਪਹੁੰਚਦੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੁਤੀ ਚੰਦ ਓਲੰਪਿਕ ਸਟੇਡੀਅਮ ’ਚ ਮਹਿਲਾਵਾਂ ਦੇ 100 ਮੀਟਰ ਮੁਕਾਲੇ ਦੇ ਸੈਮੀਫ਼ਾਈਨਲ ’ਚ ਪਹੁੰਚਣ ’ਚ ਅਸਫਲ ਰਹੀ ਸੀ। ਹੀਟ-5 ’ਚ ਦੌੜਦੇ ਹੋਏ ਦੁਤੀ ਨੇ 11.54 ਦੇ ਸਮੇਂ ਨਾਲ ਇਹ ਦੌੜ ਸਮਾਪਤ ਕੀਤੀ ਤੇ ਸਤਵੇਂ ਸਥਾਨ ’ਤੇ ਰਹੀ ਸੀ ਤੇ ਨਤੀਜੇ ਵੱਜੋਂ ਉਹ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਸੀ। 
 


author

Tarsem Singh

Content Editor

Related News