ਡਸਟਿਨ ਜਾਨਸਨ ਨੇ ਸ਼ਾਨਦਾਰ ਅੰਤ ਨਾਲ ਪੰਜ ਸ਼ਾਟ ਦੀ ਕੀਤੀ ਬੜ੍ਹਤ ਹਾਸਲ
Sunday, Aug 23, 2020 - 09:23 PM (IST)
ਨੋਰਟਨ- ਡਸਟਿਨ ਜਾਨਸਨ ਨੇ ਬਰਡੀ ਅਤੇ ਈਗਲ ਦੇ ਨਾਲ ਅੰਤ ਕਰਕੇ ਟੀ. ਪੀ. ਸੀ. ਬੋਸਟਨ ਪੀ. ਜੀ. ਏ. ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਤੋਂ ਬਾਅਦ ਪੰਜ ਸ਼ਾਟ ਦੀ ਵੱਡੀ ਬੜ੍ਹਤ ਹਾਸਲ ਕਰ ਲਈ ਹੈ। ਜਾਨਸਨ ਨੇ ਸੱਤ ਅੰਡਰ 64 ਦਾ ਕਾਰ ਖੇਡਿਆ, ਜਿਸ ਨਾਲ ਉਹ ਹੈਰਿਸ ਇੰਗਲਿਸ਼ ਅਤੇ ਸਕਾਟੀ ਸ਼ੇਫਲਰ 'ਤੇ ਵੱਡੀ ਬੜ੍ਹਤ ਬਣਾਉਣ 'ਚ ਸਫਲ ਰਹੇ। ਹੁਣ ਉਸਦਾ ਕੁਲ ਸਕੋਰ 22 ਅੰਡਰ 191 ਹੈ ਜੋ ਉਸਦਾ ਤਿੰਨ ਦੌਰ ਤੋਂ ਬਾਅਦ ਸਭ ਤੋਂ ਘੱਟ ਸਕੋਰ ਹੈ। ਜਾਨਸਨ ਸ਼ੁੱਕਰਵਾਰ ਨੂੰ ਇਸ ਸਮੇਂ 11 ਅੰਡਰ ਪਾਰ 'ਤੇ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਪੀ. ਜੀ. ਏ. ਟੂਰ ਦੇ ਸਭ ਤੋਂ ਘੱਟ ਸਕੋਰ 57 ਦੇ ਰਿਕਾਰਡ ਤੱਕ ਪਹੁੰਚ ਜਾਵੇਗਾ ਪਰ ਉਨ੍ਹਾਂ ਨੇ ਆਖਰੀ ਸੱਤ ਹੋਲ 'ਚ ਪਾਰ ਸਕੋਰ ਬਣਾਇਆ।
ਅੰਤ 'ਚ 60 ਦੇ ਸਕੋਰ ਤੱਕ ਪਹੁੰਚਿਆ ਜੋ ਉਸਦਾ ਕਿਸੇ ਇਕ ਦੌਰ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਦੌਰਾਨ ਟਾਈਗਰ ਵੁੱਡਸ ਨੇ 73 ਦਾ ਕਾਰਡ ਖੇਡਿਆ ਜਦਕਿ ਰੋਰੀ ਮੈਕਲਰਾਏ ਨੇ ਦੋ ਟਿੱਪਲ ਬੋਗੀ ਕੀਤੀ ਅਤੇ 74 ਦੇ ਸਕੋਰ ਦੇ ਨਾਲ ਤੀਜੇ ਦੌਰ ਦਾ ਅੰਤ ਕੀਤਾ।