ਕੁਸ਼ਤੀ ਦੌਰਾਨ ਪਹਿਲਵਾਨ ਸੋਨੂ ਨੇ ਗੁਆਈ ਆਪਣੀ ਜਾਨ, ਇਕ ਵਾਰ ਡਿੱਗਿਆ ਫਿਰ ਨਹੀਂ ਉੱਠਿਆ

11/04/2019 12:26:12 PM

ਸਪੋਰਟਸ ਡੈਸਕ : ਮੱਧ ਪ੍ਰਦੇਸ਼ ਦੇ ਸਿਵਨੀ ਜਿਲੇ ਵਿਚ ਆਯੋਜਿਤ ਦੰਗਲ ਪ੍ਰਤੀਯੋਗਿਤਾ ਵਿਚ ਦੌਰਾਨ 19 ਸਾਲਾ ਸੋਨੂ ਪਹਿਲਵਾਨ ਦੀ ਦਿਲਾ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਰਅਸਲ, ਘਟਨਾ ਸਿਵਨੀ ਤੋਂ ਕਰੀਬ 45 ਕਿ.ਮੀ. ਦੂਰ ਕੁਰਈ ਥਾਣੇ ਦੇ ਅੰਦਰ ਪੈਂਦੇ ਬੇਲਟੋਲਾ ਪਿੰਡ ਵਿਚ ਸ਼ਨੀਵਾਰ ਦੀ ਰਾਤ ਨੂੰ ਹੋਈ।

ਦੱਸ ਦਈਏ ਕਿ ਕੁਸ਼ਤੀ ਦੌਰਾਨ ਸੋਨੂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਦੇਖਦੇ ਹੀ ਦੇਖਦੇ ਸੋਨੂ ਮੈਦਾਨ ਵਿਚ ਬੇਹੋਸ਼ ਹੋ ਕੇ ਡਿੱਗ ਗਿਆ। ਸਾਥੀ ਪਹਿਲਵਾਨ ਜਦੋਂ ਉਸ ਨੂੰ ਗੰਭੀਰ ਹਾਲਤ ਵਿਚ ਦੇਖਦੇ ਹਨ ਤਾਂ ਉਸ ਨੂੰ ਹਸਪਤਾਲ ਲੈ ਜਾਂਦੇ ਹਨ। ਹਸਪਤਾਲ ਲਿਜਾਣ ਦੌਰਾਨ ਰਸਤੇ ਵਿਚ ਹੀ ਸੋਨੂ ਦੀ ਮੌਤ ਹੋ ਗਈ।


Related News