''ਲਾਕਡਾਊਨ'' ਦੌਰਾਨ ਵਿਰਾਟ ਨੇ ਅਨੁਸ਼ਕਾ ਨਾਲ ਸ਼ੇਅਰ ਕੀਤੀ ਫੋਟੋ, ਕਹੀ ਇਹ ਖਾਸ ਗੱਲ

04/02/2020 10:57:52 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਨਾਲ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੋਵਿਡ-19 ਮਹਾਮਾਰੀ ਦੇ ਚੱਲਦੇ ਪੂਰੇ ਭਾਰਤ 'ਚ ਲਾਕਡਾਊਨ ਹੈ। ਵਿਰਾਟ ਇਸ ਦੌਰਾਨ ਪਤਨੀ ਅਨੁਸ਼ਕਾ ਦੇ ਨਾਲ ਆਪਣੇ ਮੁੰਬਈ ਵਾਲੇ ਘਰ 'ਚ ਹਨ। ਵਿਰਾਟ ਨੇ ਜੋ 2 ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਸਦੀ ਕੈਪਸ਼ਨ ਮਜ਼ੇਦਾਰ ਹੈ। ਵਿਰਾਟ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਸਾਡਾ ਹਾਸਾ ਨਕਲੀ ਹੋ ਸਕਦਾ ਹੈ ਪਰ ਅਸੀਂ ਨਹੀਂ।


ਵਿਰਾਟ ਤੇ ਅਨੁਸ਼ਕਾ ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ਦੇ ਜਰੀਏ ਫੈਂਸ ਨਾਲ ਜੁੜੇ ਹੋਏ ਹਨ। ਹਾਲ ਹੀ 'ਚ ਅਨੁਸ਼ਕਾ ਨੇ ਵਿਰਾਟ ਕੋਹਲੀ ਦੇ ਹੇਅਰਕਟ ਵੀ ਕੀਤਾ ਸੀ। ਵਿਰਾਟ ਤੇ ਅਨੁਸ਼ਕਾ ਕੋਵਿਡ-19 ਦੇ ਵਿਰੁੱਧ ਜੰਗ ਦੇ ਲਈ ਪੀ. ਐੱਮ. ਰਾਹਤ ਫੰਡ 'ਚ ਦਾਨ ਵੀ ਕਰ ਚੁੱਕੇ ਹਨ। ਦੋਵੇਂ ਹੀ ਟਵੀਟ ਕਰ ਇਸਦੀ ਜਾਣਕਾਰੀ ਦਿੰਦੇ ਸੀ, ਹਾਲਾਂਕਿ ਦੋਵਾਂ ਨੇ ਹੀ ਧਨਰਾਸ਼ੀ ਦਾ ਐਲਾਨ ਨਹੀਂ ਕੀਤਾ ਸੀ।


ਕੋਵਿਡ-19 ਮਹਾਮਾਰੀ ਦੇ ਕਾਰਨ ਲਗਭਗ ਪੂਰਾ ਦੇਸ਼ ਪ੍ਰੇਸ਼ਾਨ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਲਾਕਡਾਊਨ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਦੀ ਰਾਤ ਪੂਰੇ ਭਾਰਤ 'ਚ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਭਾਰਤ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਲਗਾਤਾਰ ਵੱਧ ਰਹੇ ਹਨ। ਇਸ ਮਹਾਮਾਰੀ ਨਾਲ ਭਾਰਤ 'ਚ 50 ਮੌਤਾਂ ਹੋ ਚੁੱਕੀਆਂ ਹਨ।


Gurdeep Singh

Content Editor

Related News