ਡੁਮਿਨੀ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ੀ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ
Saturday, Dec 07, 2024 - 02:01 PM (IST)
![ਡੁਮਿਨੀ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ੀ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ](https://static.jagbani.com/multimedia/2024_12image_13_59_322309598duminy.jpg)
ਜੋਹਾਨਸਬਰਗ– ਜੇ. ਪੀ. ਡੁਮਿਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਅਫਰੀਕਾ ਦੀ ਸੀਮਤ ਓਵਰਾਂ ਦੀ ਟੀਮ ਦੇ ਬੱਲੇਬਾਜ਼ੀ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤਾ।
ਡੁਮਿਨੀ ਨੇ ਪਿਛਲੇ ਸਾਲ ਮਾਰਚ ਵਿਚ ਦੱਖਣੀ ਅਫਰੀਕਾ ਦੇ ਬੱਲੇਬਾਜ਼ੀ ਕੋਚ ਦਾ ਅਹੁਦਾ ਸੰਭਾਲਿਆ ਸੀ। ਸੀ. ਐੱਸ. ਏ. ਨੇ ਕਿਹਾ ਕਿ ਉਸ ਨੇ ਆਪਸੀ ਸਹਿਮਤੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਆਪਣਾ ਅਹੁਦਾ ਛੱਡ ਦਿੱਤਾ ਹੈ।
ਸੀ. ਐੱਸ. ਏ. ਨੇ ‘ਐਕਸ’ ਉੱਪਰ ਇਕ ਪੋਸਟ ਵਿਚ ਕਿਹਾ,‘‘ਦੱਖਣੀ ਅਫਰੀਕੀ ਕ੍ਰਿਕਟ ਦਾ ਧਾਕੜ ਜੇ. ਪੀ. ਡੁਮਿਨੀ ਮਾਰਚ 2023 ਵਿਚ ਆਪਣੀ ਨਿਯੁਕਤੀ ਤੋਂ ਬਾਅਦ ਸੀਮਤ ਓਵਰਾਂ ਦੀ ਟੀਮ ਦੇ ਕੋਚਿੰਗ ਸਟਾਫ ਦਾ ਪ੍ਰਮੁੱਖ ਮੈਂਬਰ ਰਿਹਾ ਹੈ। ਉਸਦੇ ਸਥਾਨ ’ਤੇ ਸੀਮਤ ਓਵਰਾਂ ਦੀ ਟੀਮ ਲਈ ਜਲਦ ਹੀ ਬੱਲੇਬਾਜ਼ੀ ਕੋਚ ਦੀ ਨਿਯੁਕਤੀ ਕੀਤੀ ਜਾਵੇਗੀ।’’
ਡੁਮਿਨੀ ਨੇ 2004 ਤੋਂ 2019 ਵਿਚਾਲੇ 15 ਸਾਲ ਦੇ ਕਰੀਅਰ ਵਿਚ ਦੱਖਣੀ ਅਫਰੀਕਾ ਲਈ 46 ਟੈਸਟ, 199 ਵਨ ਡੇ ਤੇ 81 ਟੀ-20 ਕੌਮਾਂਤਰੀ ਮੈਚ ਖੇਡੇ ਹਨ।