GT vs RR IPL Qualifier 2 :  ਰਾਜਸਥਾਨ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ, ਦੇਖੋ ਪਲੇਇੰਗ-11

Friday, May 29, 2026 - 07:06 PM (IST)

GT vs RR IPL Qualifier 2 :  ਰਾਜਸਥਾਨ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ, ਦੇਖੋ ਪਲੇਇੰਗ-11

ਸਪੋਰਟਸ ਡੈਸਕ : ਆਈਪੀਐਲ 2026 ਦਾ ਦੂਜਾ ਕੁਆਲੀਫਾਇਰ ਗੁਜਰਾਤ ਟਾਈਟਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਨਿਊ ​​ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।  ਰਾਜਸਥਾਨ ਰਾਇਲਜ਼ ਦਾ ਕਪਤਾਨ  ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਰਾਜਸਥਾਨ ਰਾਇਲਜ਼ ਨੇ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਸ਼ੁਭਮਨ ਗਿੱਲ ਨੇ ਦੱਸਿਆ ਕਿ ਅਸੀ ਟੀਮ 'ਚ ਸਾਈਂ ਕਿਸ਼ੋਰ ਦੀ ਵਾਪਸੀ ਕਰਵਾਈ ਹੈ। 
ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ। ਜਿੱਤਣ ਵਾਲੀ ਟੀਮ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਾਹਮਣਾ ਕਰੇਗੀ।

ਗੁਜਰਾਤ ਟਾਈਟਨਜ਼ (ਪਲੇਇੰਗ ਇਲੈਵਨ): ਸਾਈ ਸੁਦਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਸ਼ਿਦ ਖਾਨ, ਸਾਈ ਕਿਸ਼ੋਰ, ਕਾਗਿਸੋ ਰਬਾਡਾ, ਪ੍ਰਸੀਦ ਕ੍ਰਿਸ਼ਨ, ਮੁਹੰਮਦ ਸਿਰਾਜ।

ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਦਾਸੁਨ ਸ਼ਨਾਕਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ, ਯਸ਼ ਰਾਜ ਪੰਜਾ।

ਮੁਲਾਂਪੁਰ 'ਚ ਰਾਜਸਥਾਨ ਦਾ ਦਬਦਬਾ
 ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮੁਲਾਂਪੁਰ ਦੇ ਇਸ ਮੈਦਾਨ 'ਤੇ ਰਾਜਸਥਾਨ ਰਾਇਲਜ਼ ਦਾ ਰਿਕਾਰਡ ਬੇਹੱਦ ਸ਼ਾਨਦਾਰ ਹੈ। ਰਾਜਸਥਾਨ ਨੇ ਇੱਥੇ ਹੁਣ ਤੱਕ ਚਾਰ ਮੈਚ ਖੇਡੇ ਹਨ ਅਤੇ ਚਾਰਾਂ ਵਿੱਚ ਹੀ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਗੁਜਰਾਤ ਟਾਈਟਨਸ ਨੇ ਇਸ ਮੈਦਾਨ 'ਤੇ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ ਅਤੇ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਹੈੱਡ ਟੂ ਹੈੱਡ ਰਿਕਾਰਡ 
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 10 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਨੇ 7 ਅਤੇ ਰਾਜਸਥਾਨ ਨੇ 3 ਜਿੱਤੇ ਹਨ। ਹਾਲਾਂਕਿ, ਸਾਲ 2025 ਤੋਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਬਰਾਬਰੀ ਦਾ ਰਿਹਾ ਹੈ, ਜਿੱਥੇ ਦੋਵਾਂ ਨੇ 2-2 ਮੈਚ ਜਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News