ਦਲੀਪ ਟ੍ਰਾਫੀ : ਬਿਮਾਰ ਸਿਰਾਜ ਬਾਹਰ, ਜਡੇਜਾ ਨੂੰ ਹੋਰ ਆਰਾਮ ਦੀ ਮਨਜ਼ੂਰੀ

Wednesday, Aug 28, 2024 - 12:40 PM (IST)

ਮੁੰਬਈ– ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਬਿਮਾਰੀ ਦੇ ਕਾਰਨ ਦਲੀਪ ਟ੍ਰਾਫੀ ਦੇ ਪਹਿਲੇ ਦੌਰ ਦੇ ਮੈਚ ’ਚ ਨਹੀਂ ਖੇਡ ਸਕੇਗਾ ਜਦਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਰਾਸ਼ਟਰੀ ਚੋਣ ਕਮੇਟੀ ਨੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਆਰਾਮ ਦੀ ਮਿਆਦ ਵਧਾ ਦਿੱਤੀ ਹੈ। ਰਾਸ਼ਟਰੀ ਚੋਣ ਕਮੇਟੀ ਨੇ ਮੰਗਲਵਾਰ ਨੂੰ ਟੀਮਾਂ ਦੇ ਪ੍ਰੋਗਰਾਮ ’ਚ ਕੁਝ ਬਦਲਾਅ ਵੀ ਕੀਤੇ। ਦਲੀਪ ਟ੍ਰਾਫੀ ਦੇ ਪਹਿਲੇ ਦੌਰ ’ਚ 2 ਮੈਚ ਸ਼ਾਮਲ ਹੋਣੇ ਹਨ, ਜੋ 5 ਤੋਂ 8 ਸਤੰਬਰ ਤੱਕ ਖੇਡੇ ਜਾਣਗੇ। ਇਸ ’ਚ ਭਾਰਤ ਏ ਦਾ ਮੁਕਾਬਲਾ ਭਾਰਤ ਬੀ ਨਾਲ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਹੋਵੇਗਾ ਜਦਕਿ ਭਾਰਤ ਸੀ ਦੀ ਟੀਮ ਭਾਰਤ ਡੀ ਨਾਲ ਅਨੰਤਪੁਰ ਦੇ ਗ੍ਰਾਮੀਣ ਵਿਕਾਸ ਟ੍ਰਸਟ ਸਟੇਡੀਅਮ ਏ ’ਚ ਖੇਡੇਗੀ।
ਸ਼੍ਰੀਲੰਕਾ ’ਚ ਭਾਰਤ ਦੇ ਪਿਛਲੇ ਦੌਰੇ ਦਾ ਹਿੱਸਾ ਰਹੇ ਸਿਰਾਜ ਅਤੇ ਉਮਰਾਨ ਮਲਿਕ ਦੋਵੇਂ ਪਹਿਲੇ ਦੌਰ ਦੇ ਮੈਚਾਂ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਕ੍ਰਮਵਾਰ ਨਵਦੀਪ ਸੈਣੀ ਅਤੇ ਗੌਰਵ ਯਾਦਵ ਨੂੰ ਟੂਰਨਾਮੈਂਟ ’ਚ ਸ਼ਾਮਲ ਕੀਤਾ ਗਿਆ ਹੈ। ਬੀ. ਸੀ. ਸੀ. ਆਈ. ਨੇ ਇਕ ਬਿਆਨ ’ਚ ਕਿਹਾ,‘ਸਿਰਾਜ ਅਤੇ ਮਲਿਕ ਦੋਵੇਂ ਬਿਮਾਰ ਹਨ ਅਤੇ ਅਤੇ ਉਨ੍ਹਾਂ ਦੇ ਦਲੀਪ ਟ੍ਰਾਫੀ ਮੁਕਾਬਲਿਆਂ ਲਈ ਸਮੇਂ ’ਤੇ ਫਿਟ ਹੋਣ ਦੀ ਉਮੀਦ ਨਹੀਂ ਹੈ।’ ਬੋਰਡ ਨੇ ਕਿਹਾ,‘ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਵੀ ਟੀਮ ਬੀ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ।’ ਜਡੇਜਾ ਨੇ ਆਪਣਾ ਪਿਛਲਾ ਮੈਚ ਜੂਨ ’ਚ ਦੱਖਣੀ ਅਫਰੀਕਾ ਵਿਰੁੱਧ ਟੀ-20 ਵਿਸ਼ਵ ਕੱਪ ਫਾਈਨਲ ਦੇ ਰੂਪ ’ਚ ਖੇਡਿਆ ਸੀ। ਉਨ੍ਹਾਂ ਨੂੰ ਸ਼੍ਰੀਲੰਕਾ ’ਚ ਇਕ ਦਿਨਾ ਲੜੀ ’ਚ ਆਰਾਮ ਦਿੱਤਾ ਗਿਆ ਸੀ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ 32 ਸਾਲਾ ਯਾਦਵ ਨੇ ਰਣਜੀ ਟ੍ਰਾਫੀ ਦੇ ਪਿਛਲੇ ਸੀਜ਼ਨ ’ਚ ਪੁਡੂਚੇਰੀ ਲਈ 7 ਮੈਚਾਂ ’ਚ 41 ਵਿਕਟਾਂ ਲਈਆਂ ਸਨ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ’ਚ ਉਹ ਦੂਜੇ ਨੰਬਰ ’ਤੇ ਰਹੇ ਸਨ।
ਸੋਧੀਆਂ ਟੀਮਾਂ ਇਸ ਤਰ੍ਹਾਂ ਹਨ-
ਭਾਰਤ ਏ : ਸ਼ੁਭਮਨ ਗਿੱਲ (ਕਪਤਾਨ), ਮਯੰਕ ਅਗਰਵਾਲ, ਰਿਆਨ ਪਰਾਗ, ਧਰੁਵ ਜੁਰੇਲ, ਕੇ. ਐੱਲ. ਰਾਹੁਲ, ਤਿਲਕ ਵਰਮਾ, ਸ਼ਿਵਮ ਦੂਬੇ, ਤਨੁਸ਼ ਕੋਟੀਅਨ, ਕੁਲਦੀਪ ਯਾਦਵ, ਆਕਾਸ਼ ਦੀਪ, ਪ੍ਰਸਿੱਧ ਕ੍ਰਿਸ਼ਨਾ, ਖਲੀਲ ਅਹਿਮਦ, ਆਵੇਸ਼ ਖਾਨ, ਵਿਦਵਥ ਕਾਵੇਰੱਪਾ, ਕੁਮਾਰ ਕੁਸ਼ਾਗਰ, ਸ਼ਾਸ਼ਵਤ ਰਾਵਤ।
ਭਾਰਤ ਬੀ : ਅਭਿਮੰਨਿਊ ਈਸ਼ਵਰਨ (ਕਪਤਾਨ), ਯਸ਼ਸਵੀ ਜਾਇਸਵਾਲ, ਸਰਫਰਾਜ਼ ਖਾਨ, ਰਿਸ਼ਭ ਪੰਤ, ਮੁਸ਼ੀਰ ਖਾਨ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਯਸ਼ ਦਿਆਲ, ਮੁਕੇਸ਼ ਕੁਮਾਰ, ਰਾਹੁਲ ਚਾਹਰ, ਆਰ. ਸਾਈ ਕਿਸ਼ੋਰ, ਮੋਹਿਤ ਅਵਸਥੀ, ਐੱਨ. ਜਗਦੀਸ਼ਨ।
ਭਾਰਤ ਸੀ : ਰਿਤੁਰਾਜ ਗਾਇਕਵਾੜ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਅਭਿਸ਼ੇਕ ਪੋਰੇਲ, ਸੂਰਿਆਕੁਮਾਰ ਯਾਦਵ, ਬੀ. ਇੰਦਰਜੀਤ, ਰਿਤਿਕ ਸ਼ੌਕੀਨ, ਮਾਨਵ ਸੁਥਾਰ, ਗੌਰਵ ਯਾਦਵ, ਵਿਸ਼ਾਕ ਵਿਜੇਕੁਮਾਰ, ਅੰਸ਼ੁਲ ਖੰਬੋਜ, ਹਿਮਾਂਸ਼ੂ ਚੌਹਾਨ, ਮਯੰਕ ਮਾਰਕੰਡੇ, ਸੰਦੀਪ ਵਾਰੀਅਰ, ਆਰਿਅਨ ਜੁਯਾਲ।
ਭਾਰਤ ਡੀ : ਸ਼੍ਰੇਅਸ ਅਈਅਰ (ਕਪਤਾਨ), ਅਥਰਵ ਤਾਈਡੇ, ਯਸ਼ ਦੂਬੇ, ਦੇਵਦੱਤ ਪਡੀਕਲ, ਈਸ਼ਾਨ ਕਿਸ਼ਨ, ਰਿੱਕੀ ਭੁਈ, ਸਾਰਾਂਸ਼ ਜੈਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਆਦਿਤਿਆ ਠਾਕਰੇ, ਹਰਸ਼ਿਤ ਰਾਣਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸੇਨਗੁਪਤਾ, ਕੇ. ਐੱਸ. ਭਾਰਤ, ਸੌਰਭ ਕੁਮਾਰ।


Aarti dhillon

Content Editor

Related News