ਦਲੀਪ ਟਰਾਫੀ : ਸਾਈ ਕਿਸ਼ੋਰ ਨੇ ਝਟਕਾਈਆਂ 7 ਵਿਕਟਾਂ, ਦੱਖਣੀ ਖੇਤਰ ਨੂੰ ਮਿਲੀ 580 ਦੌੜਾਂ ਦੀ ਬੜ੍ਹਤ

09/17/2022 8:09:48 PM

ਸਲੇਮ (ਤਾਮਿਲਨਾਡੂ) : ਖੱਬੇ ਹੱਥ ਦੇ ਸਪਿਨਰ ਆਰ. ਸਾਈ ਕਿਸ਼ੋਰ ਨੇ 70 ਦੌੜਾਂ 'ਤੇ 7 ਵਿਕਟਾਂ ਲੈ ਕੇ ਸ਼ਨੀਵਾਰ ਨੂੰ ਦਲੀਪ ਟਰਾਫੀ ਸੈਮੀਫਾਈਨਲ ਦੇ ਤੀਜੇ ਦਿਨ ਉੱਤਰ ਖੇਤਰ ਦੇ ਖਿਲਾਫ ਨੂੰ ਦੱਖਣੀ ਖੇਤਰ ਨੂੰ ਪਹਿਲੀ ਪਾਰੀ 'ਚ ਬੜ੍ਹਤ ਦਿਵਾਈ। ਸਾਈ ਕਿਸ਼ੋਰ ਦੀ ਬਦੌਲਤ ਉੱਤਰੀ ਖੇਤਰ ਦੀ ਪਹਿਲੀ ਪਾਰੀ 67 ਓਵਰਾਂ 'ਚ 207 ਦੌੜਾਂ 'ਤੇ ਹੀ ਸਿਮਟ ਗਈ। ਬੀਤੇ ਦਿਨ ਦੱਖਣੀ ਖੇਤਰ ਨੇ 8 ਵਿਕਟਾਂ 'ਤੇ 630 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ ਸੀ। 

ਹੁਣ ਟੀਮ ਨੇ ਦੂਜੀ ਪਾਰੀ 'ਚ ਇਕ ਵਿਕਟ 'ਤੇ 157 ਦੌੜਾਂ ਬਣਾ ਕੇ ਕੁੱਲ 580 ਦੌੜਾਂ ਦੀ ਬੜ੍ਹਤ ਬਣਾ ਲਈਆਂ ਹਨ। ਸਟੰਪ ਦੇ ਸਮੇਂ ਮਯੰਕ ਅਗਰਵਾਲ 53 ਅਤੇ ਰਵੀ ਤੇਜਾ 19 ਦੌੜਾਂ ਬਣਾ ਕੇ ਖੇਡ ਰਹੇ ਸਨ। ਰੋਹਨ ਕੁਨੁਮਲ 72 ਗੇਂਦਾਂ ਵਿੱਚ 77 ਦੌੜਾਂ ਬਣਾ ਕੇ ਆਊਟ ਹੋ ਗਏ। ਮਯੰਕ ਅਤੇ ਰੋਹਨ ਕੁਨੁਮਲ ਨੇ ਪਹਿਲੀ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਸ਼ਾਂਤ ਸਿੱਧੂ ਨੇ ਰੋਹਨ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਪਹਿਲਾਂ ਉੱਤਰੀ ਖੇਤਰ ਨੇ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ। 

ਇਹ ਵੀ ਪੜ੍ਹੋ : ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ : ਓਲੰਪਿਕ ਮੈਡਲ ਜੇਤੂ ਰਵੀ ਦਾਹੀਆ ਤਮਗ਼ੇ ਦੀ ਦੌੜ ਤੋਂ ਬਾਹਰ

ਸਲਾਮੀ ਬੱਲੇਬਾਜ਼ ਯਸ਼ ਧੁਲ (40) ਅਤੇ ਮਨਨ ਵੋਹਰਾ (27) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਸਾਂਝੇਦਾਰੀ ਨੂੰ ਕ੍ਰਿਸ਼ਨੱਪਾ ਗੌਤਮ (68 ਦੌੜਾਂ ਦੇ ਕੇ ਦੋ ਵਿਕਟਾਂ) ਨੇ ਵੋਹਰਾ ਨੂੰ ਆਊਟ ਕਰਕੇ ਤੋੜਿਆ। ਕੁਆਰਟਰ ਫਾਈਨਲ ਵਿੱਚ ਉੱਤਰੀ ਖੇਤਰ ਖ਼ਿਲਾਫ਼ ਸੈਂਕੜਾ ਜੜਨ ਵਾਲੇ ਧੁਲ ਟੀਮ ਦੇ ਸਕੋਰ 'ਚ 4 ਦੌੜਾਂ ਦੇ ਵਾਧੇ ਤੋਂ ਬਾਅਦ ਸਾਈ ਕਿਸ਼ੋਰ ਦਾ ਪਹਿਲਾ ਸ਼ਿਕਾਰ ਬਣੇ। ਕਪਤਾਨ ਮਨਦੀਪ ਸਿੰਘ (14) ਅਤੇ ਧਰੁਵ ਸ਼ੋਰੇ (28) ਦੇ ਛੇਤੀ ਆਊਟ ਹੋਣ ਨਾਲ ਟੀਮ ਦਾ ਸਕੋਰ ਚਾਰ ਵਿਕਟਾਂ ’ਤੇ 116 ਦੌੜਾਂ ਹੋ ਗਿਆ।

ਇਸ ਤੋਂ ਬਾਅਦ  ਹਿਮਾਂਸ਼ੂ ਰਾਣਾ (17) ਅਤੇ ਸਿੱਧੂ (40) ਨੇ 5ਵੀਂ ਵਿਕਟ ਲਈ 48 ਦੌੜਾਂ ਜੋੜ ਕੇ ਟੀਮ ਲਈ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਟੀਮ ਦੀ ਪਾਰੀ ਡਾਵਾਂਡੋਲ ਹੋ ਗਈ। ਉੱਤਰੀ ਖੇਤਰ 'ਤੇ ਪਹਿਲੀ ਪਾਰੀ 'ਚ 423 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਦੱਖਣੀ ਜ਼ੋਨ ਨੇ ਫਾਲੋਆਨ ਦੀ ਬਜਾਏ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News